EducationJalandhar

ਵਿਸ਼ਵ ਦ੍ਰਿਸ਼ਟੀ ਦਿਵਸ’ ‘ਤੇ ਡਾ: ਰੋਹਨ ਬੌਰੀ ਨੇ ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੂੰ ਦਿੱਤੇ ਮਹੱਤਵਪੂਰਨ ਨੁਕਤੇ

ਵਿਸ਼ਵ ਦ੍ਰਿਸ਼ਟੀ ਦਿਵਸ’ ‘ਤੇ ਡਾ: ਰੋਹਨ ਬੌਰੀ ਨੇ ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੂੰ ਦਿੱਤੇ ਮਹੱਤਵਪੂਰਨ ਨੁਕਤੇ

ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਵੱਲੋਂ ਚਲਾਏ ਜਾ ਰਹੇ ‘ਦਿਸ਼ਾ-ਇੱਕ ਨਿਰਦੇਸ਼’ ਤਹਿਤ ਇੰਨੋਸੈਂਟ ਹਾਰਟਸ ਸਕੂਲ ਦੇ ਵਿਦਿਆਰਥੀਆਂ ਨੂੰ ਅੱਖਾਂ ਦੀਆਂ ਬਿਮਾਰੀਆਂ ਸਬੰਧੀ ਸਮੱਸਿਆਵਾਂ ਤੋਂ ਜਾਣੂੰ ਕਰਵਾਉਣ ਲਈ ‘ਵਿਸ਼ਵ ਦ੍ਰਿਸ਼ਟੀ ਦਿਵਸ’ ਮਨਾਇਆ ਗਿਆ। ਇਸ ਮੌਕੇ ਸਾਡੇ ਸਾਬਕਾ ਵਿਦਿਆਰਥੀ ਡਾ. ਰੋਹਨ ਬੌਰੀ (ਐਮ.ਬੀ.ਬੀ.ਐਸ., ਐਮ.ਐਸ.(ਆਈ), ਐਫ.ਪੀ.ਆਰ. ਐਸ. ਫੈਕੋ ਰਿਫ੍ਰੈਕਟਿਵ ਸਰਜਨ) ਇੰਨੋਸੈਂਟ ਹਾਰਟਸ ਆਈ ਸੈਂਟਰ ਦੇ ਮੁਖੀ ਦੁਆਰਾ ‘ਲਵ ਯੂਅਰ ਆਈਸ’ ਥੀਮ ਹੇਠ ਅੱਖਾਂ ਦੀ ਸਿਹਤ ਕਿਵੇਂ ਬਣਾਈ ਰੱਖੀਏ ਇਸ ਵਿਸ਼ੇ ‘ਤੇ ਇਕ ਵਿਸ਼ੇਸ਼ ਸੈਸ਼ਨ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਨੇ ਬੱਚਿਆਂ ਨੂੰ ਆਪਣੀਆਂ ਅੱਖਾਂ ਦੀ ਸੰਭਾਲ ਕਰਨ ‘ਤੇ ਜ਼ੋਰ ਦਿੱਤਾ ਅਤੇ ਇਸ ਦੇ ਲਈ ਉਨ੍ਹਾਂ ਨੂੰ ਕਈ ਮਹੱਤਵਪੂਰਨ ਤੱਥਾਂ ਤੋਂ ਜਾਣੂੰ ਕਰਵਾਇਆ ਅਤੇ ਉਨ੍ਹਾਂ ਨੂੰ ਅੱਖਾਂ ਦੀਆਂ ਆਮ ਸਮੱਸਿਆਵਾਂ ਤੋਂ ਵੀ ਜਾਣੂੰ ਕਰਵਾਇਆ। ਅੱਖਾਂ ਦੇ ਮਾਹਿਰ ਡਾ: ਰੋਹਨ ਬੌਰੀ ਨੇ ਬੱਚਿਆਂ ਨੂੰ ਦੱਸਿਆ ਕਿ ਬੱਚਿਆਂ ਨੂੰ ਧੁੱਪ ਦੀਆਂ ਐਨਕਾਂ ਜ਼ਰੂਰ ਪਹਿਨਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਆਪਣੀਆਂ ਅੱਖਾਂ ਨੂੰ ਯੂ.ਵੀ ਕਿਰਨਾਂ ਤੋਂ ਬਚਾ ਸਕਣ ਕਿਉਂਕਿ ਸਨਗਲਾਸ ‘ਤੇ ਪਤਲੀ ਪਰਤ ਹੁੰਦੀ ਹੈ ਜੋ ਸਾਡੀਆਂ ਅੱਖਾਂ ਨੂੰ ਯੂ.ਵੀ ਕਿਰਨਾਂ ਤੋਂ ਬਚਾਉਂਦੀ ਹੈ।ਅੱਜ-ਕੱਲ੍ਹ ਬੱਚੇ ਡਿਜੀਟਲ ਦੁਨੀਆ ‘ਤੇ ਜ਼ਿਆਦਾ ਰਹਿੰਦੇ ਹਨ, ਜਿਸ ਦੇ ਸਿੱਟੇ ਵਜੋਂ ਮੋਬਾਈਲ ਜਾਂ ਕੰਪਿਊਟਰ ਸਕਰੀਨ ਤੋਂ ਨਿਕਲਣ ਵਾਲੀਆਂ ਨੀਲੀਆਂ ਕਿਰਨਾਂ ਅੱਖਾਂ ‘ਤੇ ਅਸਰ ਕਰਦੀਆਂ ਹਨ।ਬੱਚਿਆਂ ਨੂੰ ਆਪਣੀ ਨੀਂਦ ਲੈਣੀ ਚਾਹੀਦੀ ਹੈ ਤਾਂ ਜੋ ਉਹ ਹਰ ਸਮੇਂ ਤਰੋਤਾਜ਼ਾ ਰਹਿ ਸਕਣ ਅਤੇ ਹੋਰ ਕੰਮ ਵੀ ਖੁਸ਼ੀ ਨਾਲ ਕਰ ਸਕਣ। ਉਨ੍ਹਾਂ ਕਿਹਾ ਕਿ ਜੇਕਰ ਅੱਖਾਂ ਦੀ ਸੁਰੱਖਿਆ ਕਰਨੀ ਹੈ ਤਾਂ ਇਸ ਦਾ ਵੱਧ ਤੋਂ ਵੱਧ ਧਿਆਨ ਰੱਖਣਾ ਪਵੇਗਾ। ਆਪਣੀਆਂ ਅੱਖਾਂ ਨੂੰ ਲਾਲੀ ਅਤੇ ਇਨਫੈਕਸ਼ਨ ਤੋਂ ਬਚਾਓ ।ਅੱਖਾਂ ਨੂੰ ਆਰਾਮ ਦੇਣਾ ਵੀ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਿਹਤਮੰਦ ਭੋਜਨ ਲਈ ਆਪਣੀ ਖੁਰਾਕ ਵਿੱਚ ਪੌਸ਼ਟਿਕ ਆਹਾਰ ਜ਼ਰੂਰ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਲੋਕਾਂ ਨੂੰ ਹਰ ਸਾਲ ਅੱਖਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਨਜ਼ਰ ਦੀ ਕਮੀ ਤੋਂ ਬਚਿਆ ਜਾ ਸਕੇ।

Leave a Reply

Your email address will not be published.

Back to top button