
ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਵਾਰਡ ਨੰਬਰ 34 ਤੋਂ ਉਮੀਦਵਾਰ ਤਜਿੰਦਰ ਮਹਿਤਾ ਨੇ ਕਿਹਾ ਕਿ ਭਾਜਪਾ ਦੇ ਉਮੀਦਵਾਰ ਵੱਲੋਂ ਬੂਥ ਦੇ ਅੰਦਰ ਹੰਗਾਮਾ ਕੀਤਾ ਗਿਆ ਹੈ। ਵੋਟਰਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਲਈ ਭਾਜਪਾ ਵੱਲੋਂ ਬਾਹਰੀ ਵਿਅਕਤੀਆਂ ਨੂੰ ਬੂਥ ਦੇ ਬਾਹਰ ਖੜ੍ਹਾ ਕੀਤਾ ਜਾ ਰਿਹਾ ਹੈ। ਮਹਿਤਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਿਸੇ ਵੀ ਵਰਕਰ ਵੱਲੋਂ ਕੋਈ ਹੁਲੜ ਬਾਜ਼ੀ ਨਹੀਂ ਕੀਤੀ ਜਾ ਰਹੀ ਹੈ ਪਰੰਤੂ ਆਪਣੀ ਹਾਰ ਹੁੰਦੀ ਦੇਖ ਭਾਜਪਾ ਵੱਲੋਂ ਜਾਣ ਬੁਝ ਕੇ ਵੋਟਰਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ।
ਪਟਿਆਲਾ ਨਗਰ ਨਿਗਮ ਵਾਰਡ ਨੰਬਰ 34 ਵਿੱਚ ਭਾਰੀ ਹੰਗਾਮਾ ਹੋ ਗਿਆ। ਇਸ ਦੌਰਾਨ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਸੁਸੀਲ ਨਜਰ ਸੱਤਾ ਧਿਰ ‘ਤੇ ਦੋਸ਼ ਲਗਾਉਂਦਾ ਹੋਇਆ ਆਸ਼ਰਮ ਵਿੱਚ ਬਣੇ ਬੂਥ ਦੀ ਛੱਤ ‘ਤੇ ਚੜ ਗਿਆ। ਭਾਜਪਾ ਉਮੀਦਵਾਰ ਦਾ ਦੋਸ਼ ਹੈ ਕਿ ਸੱਤਾ ਧਿਰ ਵੱਲੋਂ ਜਾਲੀ ਵੋਟਾਂ ਪਵਾਈਆਂ ਜਾ ਰਹੀਆਂ ਹਨ ਅਤੇ ਪੁਲਿਸ ਵੱਲੋਂ ਧੱਕਾ ਕਰਨ ਵਾਲਿਆਂ ਦਾ ਸਾਥ ਦਿੱਤਾ ਜਾ ਰਿਹਾ ਹੈ।
ਟਿਆਲਾ ਸ਼੍ਰੋਮਣੀ ਅਕਾਲੀ ਦਲ ਦਾ ਆਗੂ ਸੁਖਵਿੰਦਰ ਪਾਲ ਸਿੰਘ ਚੜਿਆ ਟੈਂਕੀ ’ਤੇ
- ਵਾਰਡ ਨੰਬਰ 11 ਦਾ ਮਾਮਲਾ
- ਸੁਖਵਿੰਦਰ ਪਾਲ ਦੀ ਪਤਨੀ ਹੈ ਅਕਾਲੀ ਦਲ ਦੀ ਉਮੀਦਵਾਰ
- ਵਾਰਡ ਨੰਬਰ 40 ’ਚ ਝੜਪ
- ਦੋ ਧਿਰਾਂ ਵਿਚਾਲੇ ਇੱਟਾਂ ਰੋੜੇ ਚੱਲੇ
- ਬੀਜੇਪੀ ਆਗੂ ਜੈ ਇੰਦਰ ਕੌਰ ਮੌਕੇ ’ਤੇ ਪਹੁੰਚੇ
- ਅਬਲੋਵਾਲ ’ਚ ਜ਼ਬਰਦਸਤ ਹੰਗਾਮਾ
- ਵੋਟਿੰਗ ਦੌਰਾਨ ਵਾਰਡ ਨੰਬਰ 34 ’ਚ ਮਾਹੌਲ ਹੋਇਆ ਤਣਾਅਪੂਰਨ
- ਪੁਲਿਸ ਨੇ ਭਾਜਪਾ ਦੇ ਉਮੀਦਵਾਰ ਨੂੰ ਪੋਲਿੰਗ ਬੂਥ ਤੋਂ ਚੁੱਕਿਆ
- ਖੁਦ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਸੁਸ਼ੀਲ ਨਈਅਰ