
ਵੱਖ ਵੱਖ ਜਥੇਬੰਦੀਆਂ ਦੀ ਹੋਈ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਜਲੰਧਰ ਵਿੱਚ ਪ੍ਰੈਸ ਕਾਨਫਰੰਸ
ਪ੍ਰੈਸ ਨੋਟ –
ਸ ਪਰਮਜੀਤ ਸਿੰਘ ਰਾਏਪੁਰ ਮੈਂਬਰ ਅੰਤ੍ਰਿਗ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ ਪਰਮਪਾਲ ਸਿੰਘ ਸਭਰਾ , ਸੁਖਦੇਵ ਸਿੰਘ ਫਗਵਾੜਾ ਅਲਾਇੰਸ ਆਫ਼ ਸਿੱਖ ਆਰਗੇਨਾਈਜੇਸ਼ਨਜ਼ ,ਮੇਜਰ ਸਿੰਘ ਪ੍ਰਧਾਨ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ,ਸ ਹਰਪਿੰਦਰ ਸਿੰਘ ਕੋਟਕਪੁਰਾ ਦਰਬਾਰ ਏ ਖ਼ਾਲਸਾ ਜਥੇਬੰਦੀ
ਐਮ ਪੀ ਸਿੰਘ ਬਿਨਾਕਾ ਅਕਾਲੀ ਦਲ 1920
ਦਵਿੰਦਰ ਸਿੰਘ ਸੇਖੋਂ ਮਿਸਲ ਸਤਲੁਜ,
,ਨੇ ਸਥਾਨਕ ਪ੍ਰੈਸ ਕਲੱਬ ਜਲੰਧਰ ਵਿਖੇ ਪ੍ਰੈਸ ਕਾਨਫ਼ਰੰਸ ਕਰਦਿਆ ਦੱਸਿਆ ਕਿ ਓਹਨਾ ਵੱਲੋ ਪਿਛਲੇ ਦਿਨੀ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੂੰ ਮਿਲ ਕੇ ਬੇਨਤੀ ਕੀਤੀ ਗਈ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਜਿਸ ਤਰਾ ਬੇਇੱਜ਼ਤ ਤੇ ਕਿਰਦਾਰਕੁਸ਼ੀ ਕਰਕੇ ਸੇਵਾਮੁਕਤ ਕੀਤਾ ਗਿਆ ਸੀ ਉਸ ਪਿੱਛੇ ਸਾਰੇ ਪੰਥ ਨੂੰ ਕੇਵਲ ੨ ਦਸੰਬਰ ਦੇ ਹੁਕਮਨਾਮੇ ਵਿੱਚ ਉਹਨਾਂ ਦੀ ਨਿਭਾਈ ਸਹੀ ਭੂਮਿਕਾ ਲੱਗ ਰਹੀ ਸੀ ।ਬਦਲਾਖੋਰੀ ਦੀ ਨੀਅਤ ਨਾਲ ਨਿਰੋਲ ਸਿਆਸੀ ਵਿਰੋਧੀਆਂ ਵਾਂਗ ਕੀਤੀ ਉਸ ਸੇਵਾਮੁਕਤੀ ਨਾਲ ਜਥੇਦਾਰਾਂ ਦੇ ਅਹੁਦੇ ਦੇ ਮਾਣ ਸਨਮਾਨ ਤੇ ਤਖ਼ਤਾ ਦੇ ਸਿਧਾਂਤਾਂ ਨੂੰ ਵੱਡੀ ਢਾਹ ਲੱਗੀ ਹੈ ।
ਪੰਜਾਬ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਤਿਆਰ ਕੀਤੀ ਰਿਪੋਰਟ ਵਿੱਚ ਜੋ ਅਹਿਮ ਤੱਥ ਸਾਹਮਣੇ ਆਏ ਹਨ ਉਸ ਵਿੱਚ ਸਾਫ਼ ਹੋਗਿਆ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਗਠਿਤ ਗਿਆਨੀ ਹਰਪ੍ਰੀਤ ਸਿੰਘ ਤੇ ਆਪ ਹੀ ਲਵਾਏ ਦੋਸ਼ਾ ਦੀ ਜਾਂਚ ਲਈ ਬਣਾਈ ੩ ਮੈਂਬਰੀ ਕਮੇਟੀ ਦੀ ਰਿਪੋਰਟ ਬਿਲਕੁਲ ਇਕਪਾਸੜ ਤੇ ਫਰਜ਼ੀ ਸੀ । ਉਨ੍ਹਾਂ ਕਿਹਾ ਕਿ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਬਣਾਈ ਰਿਪੋਰਟ ਇਸ ਗੱਲ ਸਾਫ਼ ਸੰਕੇਤ ਦਿੰਦੀ ਹੈ ਕਿ ਇਹ ਸਾਰੀ ਸਾਜ਼ਿਸ਼ ਸੁਖਬੀਰ ਬਾਦਲ ਨੂੰ ਲੱਗੀ ਤਨਖਾਹ ਤੇ ਧਾਰਮਿਕ ਸਜ਼ਾ ਦਾ ਬਦਲਾ ਲੈਣ ਲਈ ਰਘੂਜੀਤ ਸਿੰਘ ਵਿਰਕ ,ਵਿਰਸਾ ਸਿੰਘ ਵਲਟੋਹਾ ਬੰਟੀ ਰੋਮਾਣਾ ਵੱਲੋਂ ਸੁਖਬੀਰ ਬਾਦਲ ਦੇ ਕਹਿਣ ਤੇ ਰਚੀ ਗਈ ਸੀ । ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਗੁਰੂ ਪੰਥ ਨੇ ਅੰਤਿ੍ੰਗ ਕਮੇਟੀ ਦਾ ਇਹ ਗੈਰ ਸਿਧਾਂਤਕ ਫੈਸਲਾ ਪਹਿਲਾ ਵੀ ਪ੍ਰਵਾਨ ਨਹੀਂ ਸੀ ਕੀਤਾ । ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਇਸ ਸਾਰੀ ਸਾਜ਼ਿਸ਼ ਦਾ ਪਰਦਾਫਾਸ਼ ਕਰਦਿਆ ਸਾਫ਼ ਕੀਤਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਕਥਿਤ ਸਾਂਢੂ ਗੁਰਪ੍ਰੀਤ ਸਿੰਘ ਪਹਿਲੇ ਦਿਨ ਤੋ ਅਕਾਲੀ ਆਗੂਆ ਦੀ ਸ਼ਰਨ ਵਿੱਚ ਹੈ ਤੇ 2007 ਤੋ ਲੈ ਕਿ 2017 ਤੱਕ ਉਸਦੀ ਪਤਨੀ ਨਾਲ ਚੱਲੀ ਕਾਨੂੰਨੀ ਲੜਾਈ ਦੌਰਾਨ ਕਿਸੇ ਵੀ ਕਾਨੂੰਨੀ ਜਾਂਚ ਤੇ ਅਦਾਲਤੀ ਟਰਾਇਲ ਦੌਰਾਨ ਕਿਤੇ ਵੀ ਉਸ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਲਾਏ ਭੱਦੇ ਇਲਜ਼ਾਮਾ ਦਾ ਜ਼ਿਕਰ ਨਹੀਂ ਕੀਤਾ ਸੀ ਤੇ ਉਸ ਵੱਲੋਂ 2007 ਵਿੱਚ ਸ਼੍ਰੋਮਣੀ ਕਮੇਟੀ ਨੂੰ ਦਿੱਤੀ ਸ਼ਿਕਾਇਤ ਵਿੱਚ ਵੀ ਅਜਿਹੇ ਕਿਸੇ ਵੀ ਇਲਜ਼ਾਮਾ ਦਾ ਜ਼ਿਕਰ ਨਹੀਂ ਸੀ ਅਤੇ ਉਸ ਸ਼ਿਕਾਇਤ ਤੇ ਸ਼੍ਰੋਮਣੀ ਕਮੇਟੀ ਦੀ ਰਿਪੋਰਟ ਵੀ ਰਿਕਾਰਡ ਵਿੱਚੋ ਗਾਇਬ ਕਰ ਦਿੱਤੀ ਗਈ ਹੈ । ੨ ਦਸੰਬਰ ਤੋ ਬਾਅਦ ਉਕਤ ਸਾਂਢੂ ਗੁਰਪ੍ਰੀਤ ਨੂੰ ਪਹਿਲਾ ਮਾਲਵੇ ਦਾ ਇਕ ਅਕਾਲੀ ਆਗੂ ਪਹੁੰਚ ਕਰਦਾ ਹੈ ਤੇ ਉਸਤੋ ਬਾਅਦ ਉਸਨੂੰ ਮਾਝੇ ਦੇ ਇਕ ਸਾਬਕਾ ਅਕਾਲੀ ਆਗੂ ਕੌਲ ਛੱਡ ਦਿੱਤਾ ਜਾਂਦਾ ਜੋ ਕਿ ਗੁਰਪ੍ਰੀਤ ਨੂੰ ਭਰੋਸੇ ਵਿਚ ਲੈ ਕਿ ਤਖ਼ਤਾ ਦੇ ਮਾਣ ਮਰਿਆਦਾ ਤੇ ਹਮਲਾ ਕਰਨ ਦੀ ਸਾਜ਼ਿਸ਼ ਰਚਦਾ ਹੈ ਜਿੱਥੋ ੩ ਮੈਂਬਰੀ ਕਮੇਟੀ ਦੀ ਰਿਪੋਰਟ ਤਿਆਰ ਹੁੰਦੀ ਹੈ । ਗੁਰਪ੍ਰੀਤ ਜੇਲ ਵੀ ਅਦਾਲਤੀ ਹੁਕਮਾਂ ਤੇ ਜਾਂਦਾ ਹੈ ਜਿਸ ਵਿੱਚ ਵੀ ਗਿਆਨੀ ਹਰਪ੍ਰੀਤ ਸਿੰਘ ਦਾ ਕੋਈ ਰੋਲ ਨਹੀਂ ਸੀ । ਸੋ ਇਹ ਸਾਫ਼ ਹੋ ਗਿਆ ਹੈ ਕਿ ਝੂਠੇ ਪੁਲਿਸ ਮੁਕਾਬਲਿਆਂ ਦੀ ਐਫ਼ ਆਈ ਰ ਵਾਂਗ ਬਣੀ ੩ ਮੈਂਬਰ ਕਮੇਟੀ ਦੀ ਰਿਪੋਰਟ ਫਰਜ਼ੀ ਸੀ ।
ਅਸੀ ਇਸ ਦੀ ਹਾਈ ਕੋਰਟ ਦੇ ਸਾਬਕਾ ਜੱਜ ਤੋ ਜਾਂਚ ਕਰਵਾਉਣ ਦੀ ਮੰਗ ਕਰਦੇ ਹਾ ਅਤੇ ਸ਼੍ਰੋਮਣੀ ਕਮੇਟੀ ਦੇ ਕੱਲ੍ਹ ਦੇ ਬਜਟ ਇਜਲਾਸ ਵਿਚ ਸਮੂਹ ਸ਼੍ਰੋਮਣੀ ਕਮੇਟੀ ਮੈਂਬਰਾ ਨੂੰ ਇਸ ਰਿਪੋਰਟ ਤੇ ਜਿਸ ਨਾਲ ਸਮੁੱਚੇ ਪੰਥ ਦੀ ਦੁਨੀਆ ਭਰ ਵਿਚ ਬਦਨਾਮੀ ਹੋਈ ਹੈ ਅੰਤ੍ਰਿਗ ਕਮੇਟੀ ਦੀ ਜਵਾਬਦੇਹੀ ਤੈਅ ਕਰਨ ਤੇ ਓਸ ਰਿਪੋਰਟ ਤੇ ਫੈਸਲੇ ਨੂੰ ਰੱਦ ਕਰਵਾਉਣ ਦੀ ਅਪੀਲ ਕਰਦੇ ਹਾ ਜਿਸ ਤਹਿਤ ਗਿਆਨੀ ਹਰਪ੍ਰੀਤ ਸਿੰਘ ਜੀ ਘਟੀਆ ਤਰੀਕੇ ਨਾਲ ਸੇਵਾਮੁਕਤ ਕੀਤਾ ਗਿਆ ਸੀ