EducationHealthPunjab

ਵੱਡਾ ਖੁਲਾਸਾ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਹਸਪਤਾਲ ‘ਚ ਪਿਛਲੇ 15 ਸਾਲਾਂ ਤੋਂ ਨਹੀਂ ਬਦਲੇ ਗੱਦੇ

ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਦੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨਾਲ ਕੀਤੇ ਗਏ ਰਵੱਈਏ ਮਗਰੋਂ ਮਾਮਲਾ ਕਾਫੀ ਚਾਰਚਾ ‘ਚ ਹੈ।ਵਿਰਧੀ ਧਿਰਾਂ ਇਸ ਮਾਮਲੇ ‘ਤੇ ਖੂਬ ਸਿਆਸਤ ਖੇਡ ਰਹੀਆਂ ਹਨ ਅਤੇ ਆਪ ਸਰਕਾਰ ‘ਤੇ ਨਿਸ਼ਾਨੇ ਵਿੰਨ੍ਹ ਰਹੀਆਂ ਹਨ।

ਹੁਣ ਮੀਡੀਆ ਰਿਪੋਰਟਾਂ ਵਿੱਚ ਸਾਹਮਣੇ ਆਇਆ ਹੈ ਕਿ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੇ ਸਕਿਨ ਵਾਰਡ ਵਿੱਚ ਵਰਤੇ ਜਾਂਦੇ ਗੱਦੇ ਪਿਛਲੇ 15 ਸਾਲਾਂ ਤੋਂ ਨਹੀਂ ਬਦਲੇ ਗਏ ਹਨ। ਇਹ ਗੱਲ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਵਾਈਸ-ਚਾਂਸਲਰ ਡਾ: ਰਾਜ ਬਹਾਦਰ ਵੱਲੋਂ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਕੁਝ ਦਿਨ ਬਾਅਦ ਆਈ ਹੈ।

 
ਵਾਰਡ ਵਿੱਚ ਕੰਮ ਕਰਨ ਵਾਲੀ ਇੱਕ ਸੀਨੀਅਰ ਨਰਸ ਨੇ ਮੀਡੀਆ ਨੂੰ ਕਿਹਾ ਕਿ ਅਧਿਕਾਰੀਆਂ ਨੇ ਵਾਰ-ਵਾਰ ਬੇਨਤੀਆਂ ਦੇ ਬਾਵਜੂਦ ਖਰਾਬ ਹੋਏ ਗੱਦੇ ਬਦਲਣ ਤੋਂ ਇਨਕਾਰ ਕਰ ਦਿੱਤਾ। ਉਸਨੇ ਕਿਹਾ “ਪਿਛਲੇ ਸਾਲ ਵੀ ਨਵੀਂ ਮੰਗ ਕੀਤੀ ਗਈ ਸੀ ਪਰ ਗੱਦੇ ਨਹੀਂ ਬਦਲੇ ਗਏ। ਜਦੋਂ ਕੈਦੀ ਵਾਰਡ ਬਣਾਇਆ ਗਿਆ ਤਾਂ ਅਸੀਂ ਜ਼ਬਾਨੀ ਬੇਨਤੀ ਕੀਤੀ ਕਿ ਗੱਦੇ ਬਦਲੇ ਜਾਣ। ਅਧਿਕਾਰੀਆਂ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਗੱਦੇ ਨਹੀਂ ਹਨ। ਸਾਨੂੰ ਕਿਹਾ ਗਿਆ ਸੀ ਕਿ ਗੱਦੇ ਪਹਿਲਾਂ ਹੀ ਸਾਰੇ ਵਾਰਡਾਂ ਵਿੱਚ ਵੰਡੇ ਜਾ ਚੁੱਕੇ ਹਨ।”

ਨਰਸ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਸਿਰਫ਼ ਜ਼ੁਬਾਨੀ ਬੇਨਤੀ ਕੀਤੀ ਸੀ ਅਤੇ ਕੋਈ ਵਾਪਸੀ ਦੀ ਮੰਗ ਨਹੀਂ ਭੇਜੀ ਗਈ ਸੀ। ਉਨ੍ਹਾ ਕਿਹਾ 2018 ਵਿੱਚ ਦਸ ਗੱਦੇ ਮੁਹੱਈਆ ਕਰਵਾਏ ਗਏ ਸਨ। ਇਸ ਵਾਰਡ ਵਿੱਚ 30 ਬੈੱਡ ਹਨ।

Leave a Reply

Your email address will not be published.

Back to top button