India

ਪੰਜਾਬ ਦੇ ਪੁਡਾ ਵਿਭਾਗ ‘ਚ ਨਕਲੀ ਸਰਟੀਫਿਕੇਟ ਨਾਲ ਨੌਕਰੀ ਕਰਨ ਵਾਲੇ ਦਾ ਪਰਦਾਫਾਸ਼: ਮਚਿਆ ਹੜ੍ਹਕਮ

Big revelation, government job taken with fake certificate in Punjab: Uproar

Big revelation, government job taken with fake certificate in Punjab: Uproar

ਪੰਜਾਬ ਵਿੱਚ ਨਕਲੀ ਸਰਟੀਫਿਕੇਟ ਰਾਹੀਂ ਸਰਕਾਰੀ ਨੌਕਰੀ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਕਲੋਂ ਵੈਰੀਫਿਕੇਸ਼ਨ ਲਈ ਆਏ ਇੱਕ ਸਰਟੀਫਿਕੇਟ ਦੀ ਜਾਂਚ ਕੀਤੀ ਗਈ। ਦੱਸ ਦਈਏ ਪੰਜਾਬ ਅਰਬਨ ਪਲਾਨਿੰਗ ਐਂਡ ਡਿਵੈਲਪਮੈਂਟ ਅਥਾਰਟੀ (ਪੁੱਡਾ) ਵੱਲੋਂ ਭੇਜੇ ਗਏ ਸਰਟੀਫਿਕੇਟ ਦੀ ਜਾਂਚ ਲਈ PSEB ਨੂੰ ਭੇਜਿਆ ਗਿਆ ਸੀ। ਜਾਂਚ ਦੌਰਾਨ ਪਤਾ ਲੱਗਿਆ ਕਿ ਸਰਟੀਫਿਕੇਟ ਨਕਲੀ ਹੈ।

ਇਸ ਤੋਂ ਬਾਅਦ PSEB ਨੇ ਉਸ ਵਿਅਕਤੀ ਨੂੰ ਆਪਣੇ ਰਿਕਾਰਡ ‘ਚ ਬਲੈਕਲਿਸਟ ਕਰ ਦਿੱਤਾ ਹੈ। ਨਾਲ ਹੀ, ਇਸ ਮਾਮਲੇ ਵਿੱਚ ਅੱਗੇ ਦੀ ਕਾਰਵਾਈ ਲਈ ਪੁੱਡਾ ਨੂੰ ਚਿੱਠੀ ਵੀ ਭੇਜੀ ਗਈ ਹੈ।

ਜਾਣਕਾਰੀ ਮੁਤਾਬਕ, ਪੁੱਡਾ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵਿੱਚ ਅੰਮ੍ਰਿਤਸਰ ਦੇ ਸਰਕਾਰੀ ਹਾਈ ਸਕੂਲ ਵੇਰਕਾ ਲਈ ਜਾਰੀ ਕੀਤਾ ਗਿਆ ਇੱਕ ਸਰਟੀਫਿਕੇਟ ਭੇਜਿਆ ਗਿਆ ਸੀ। ਇਹ ਸਰਟੀਫਿਕੇਟ ਅੱਠਵੀਂ ਜਮਾਤ ਦਾ ਸੀ, ਜੋ ਕਿ ਸਾਲ 2001 ਦਾ ਬਣਾਇਆ ਹੋਇਆ ਸੀ। ਜਦੋਂ ਇਸ ਸਰਟੀਫਿਕੇਟ ਦੀ ਜਾਂਚ ਹੋਈ, ਤਾਂ ਪਤਾ ਲੱਗਾ ਕਿ ਇਹ ਸਰਟੀਫਿਕੇਟ ਅੰਮ੍ਰਿਤਸਰ ਜ਼ਿਲ੍ਹੇ ਦੇ ਨਰੇਂਦਰ ਕੁਮਾਰ ਨੂੰ ਜਾਰੀ ਹੋਇਆ ਸੀ। ਉਸਨੇ 282 ਅੰਕ ਲੈ ਕੇ ਇਮਤਿਹਾਨ ਪਾਸ ਕੀਤਾ ਸੀ।

ਜਦਕਿ ਸਰਟੀਫਿਕੇਟ ‘ਚ ਲਿਖਿਆ ਹੋਇਆ ਨਾਂ “ਗੋਬਿੰਦ” ਕਿਸੇ ਵੀ ਰਿਕਾਰਡ ‘ਚ ਮੌਜੂਦ ਨਹੀਂ ਸੀ। ਇਸ ਤੋਂ ਬਾਅਦ ਬੋਰਡ ਨੇ ਇਸਨੂੰ ਆਪਣੇ ਰਿਕਾਰਡ ਵਿੱਚ ਬਲੈਕ ਲਿਸਟ ਕਰ ਦਿੱਤਾ।

Back to top button