India
Trending
ਵੱਡੀ ਕਰਵਾਈ: ਪੁਲਿਸ ਕਮਿਸ਼ਨਰ ਨੂੰ ਹਟਾਇਆ, 4 SHO ਕੀਤੇ ਸਸਪੈਂਡ
Major action: Police Commissioner removed, 4 SHOs suspended

Major action: Police Commissioner removed, 4 SHOs suspended
ਕੇਰਲ ਸਰਕਾਰ ਨੇ ਕੋਚੀ ਸਿਟੀ ਪੁਲਿਸ ਕਮਿਸ਼ਨਰ ਕਾਲੀਰਾਜ ਮਹੇਸ਼ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ। ਇਹ ਫੈਸਲਾ ਇੱਕ ਸੜਕ ਹਾਦਸੇ ਨਾਲ ਜੁੜੇ ਵਿਵਾਦ ਤੋਂ ਬਾਅਦ ਲਿਆ ਗਿਆ ਹੈ, ਜਿਸ ਵਿੱਚ ਇੱਕ ਵਧੀਕ ਜ਼ਿਲ੍ਹਾ ਜੱਜ (Additional District Judge) ਦਾ 17 ਸਾਲਾ ਪੁੱਤਰ ਸ਼ਾਮਲ ਸੀ। ਆਰ. ਨਿਸ਼ਾਂਥਿਨੀ, ਮਹੇਸ਼ ਦੀ ਥਾਂ ਉਤੇ ਕੋਚੀ ਸਿਟੀ ਪੁਲਿਸ ਕਮਿਸ਼ਨਰ ਵਜੋਂ ਨਿਯੁਕਤ ਹੋਣਗੇ। ਇਹ ਕਦਮ ਇਸ ਮਾਮਲੇ ਵਿੱਚ ਪੁਲਿਸ ਦੀ ਕਥਿਤ ਲਾਪਰਵਾਹੀ ਨੂੰ ਲੈ ਕੇ ਵਧ ਰਹੀ ਆਲੋਚਨਾ ਅਤੇ ਜਵਾਬਦੇਹੀ ਦੀ ਮੰਗ ਦੇ ਵਿਚਕਾਰ ਚੁੱਕਿਆ ਗਿਆ ਹੈ।
27 ਅਕਤੂਬਰ ਦੀ ਸ਼ਾਮ ਨੂੰ ਸਰਕਾਰ ਨੇ ਚੇਰਾਨਲੂਰ ਪੁਲਿਸ ਸਟੇਸ਼ਨ ਦੇ ਚਾਰ ਪੁਲਿਸ ਅਫਸਰਾਂ ਨੂੰ ਮਾਮਲੇ ਦੀ ਜਾਂਚ ਵਿੱਚ ਕਥਿਤ ਲਾਪਰਵਾਹੀ ਵਰਤਣ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ। ਇਨ੍ਹਾਂ ਵਿਚ ਸਰਕਲ ਇੰਸਪੈਕਟਰ ਕੇ.ਐਸ. ਸ਼ਿਆਮ ਕੁਮਾਰ, ਸਟੇਸ਼ਨ ਹਾਊਸ ਅਫਸਰ (SHO) ਵੀ.ਐਸ. ਵਿਸ਼ਵਜੀਤ, ਗ੍ਰੇਡ ਅਸਿਸਟੈਂਟ ਸਬ-ਇੰਸਪੈਕਟਰ ਕੇ.ਟੀ. ਮਨੋਜ ਅਤੇ ਸੀਨੀਅਰ ਸਿਵਲ ਪੁਲਿਸ ਅਧਿਕਾਰੀ ਅਰੁਣ ਜੋਸ਼ੀ ਸ਼ਾਮਲ ਹਨ।











