India

ਵੱਡੀ ਖਬਰ: ਕੇਂਦਰੀ ਮੰਤਰੀ ਨੇ ਕੀਤਾ ਵੱਡਾ ਐਲਾਨ, ਪੈਟਰੋਲ ਹੋਵੇਗਾ 15 ਰੁਪਏ ਲੀਟਰ!

ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਤੋਂ ਪਰੇਸ਼ਾਨ ਲੋਕਾਂ ਲਈ ਵੱਡੀ ਖਬਰ ਹੈ। ਖਬਰ ਹੈ ਕਿ ਆਉਣ ਵਾਲੇ ਦਿਨਾਂ ‘ਚ ਦੇਸ਼ ‘ਚ ਪੈਟਰੋਲ ਦੀ ਕੀਮਤ 15 ਰੁਪਏ ਪ੍ਰਤੀ ਲੀਟਰ ਹੋ ਸਕਦੀ ਹੈ। ਇਹ ਸੁਣ ਕੇ ਸ਼ਾਇਦ ਤੁਹਾਨੂੰ ਆਪਣੇ ਕੰਨਾਂ ‘ਤੇ ਯਕੀਨ ਨਹੀੰ ਆਏਗਾ ਪਰ ਇਹ ਐਲਾਨ ਕੇਂਦਰੀ ਸੜਕ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਕੀਤਾ ਹੈ।

ਰਾਜਸਥਾਨ ਦੇ ਪ੍ਰਤਾਪਗੜ੍ਹ ‘ਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਹੁਣ ਸਾਰੀਆਂ ਗੱਡੀਆਂ ਈਥਾਨੌਲ ‘ਤੇ ਚੱਲਣਗੀਆਂ। 60 ਫੀਸਦੀ ਈਥਾਨੌਲ ਅਤੇ 40 ਫੀਸਦੀ ਬਿਜਲੀ, ਜੇ ਅਸੀਂ ਇਸ ਦਾ ਮੁਲਾਂਕਣ ਕਰੀਏ ਤਾਂ ਪੈਟਰੋਲ ਦੀ ਕੀਮਤ 15 ਰੁਪਏ ਪ੍ਰਤੀ ਲੀਟਰ ਹੋਵੇਗੀ। ਜਨਤਾ ਦਾ ਭਲਾ ਹੋਵੇਗਾ, ਕਿਸਾਨ ਊਰਜਾ ਦਾਤਾ ਬਣੇਗਾ।

ਨਿਤਿਨ ਗਡਕਰੀ ਨੇ ਅੱਗੇ ਕਿਹਾ ਕਿ ਹੁਣ ਕਿਸਾਨ ਨਾ ਸਿਰਫ਼ ਅੰਨਦਾਤਾ ਬਣੇਗਾ, ਸਗੋਂ ਊਰਜਾ ਪ੍ਰਦਾਨ ਕਰਨ ਵਾਲਾ ਵੀ ਬਣੇਗਾ। ਇਹ ਸਾਡੀ ਸਰਕਾਰ ਦੀ ਸੋਚ ਹੈ। ਉਨ੍ਹਾਂ ਕਿਹਾ ਕਿ ਉਹ ਅਗਸਤ ਮਹੀਨੇ ‘ਚ ਟੋਇਟਾ ਦੀਆਂ ਗੱਡੀਆਂ ਲਾਂਚ ਕਰ ਰਹੇ ਹਨ, ਜੋ ਕਿ ਈਥਾਨੌਲ ‘ਤੇ ਚੱਲਣਗੀਆਂ। ਉਨ੍ਹਾਂ ਕਿਹਾ ਕਿ ਇਸ ਤਕਨੀਕ ਨਾਲ ਨਾ ਸਿਰਫ਼ ਦੇਸ਼ ਵਿੱਚ ਪ੍ਰਦੂਸ਼ਣ ਘੱਟ ਹੋਵੇਗਾ, ਸਗੋਂ ਅਸੀਂ ਦਰਾਮਦ ਦੇ ਬੋਝ ਤੋਂ ਵੀ ਬਚ ਸਕਾਂਗੇ। ਉਨ੍ਹਾਂ ਕਿਹਾ ਕਿ ਹੁਣ 16 ਲੱਖ ਕਰੋੜ ਰੁਪਏ ਦਾ ਤੇਲ ਦਰਾਮਦ ਕੀਤਾ ਜਾਂਦਾ ਹੈ ਅਤੇ ਹੁਣ ਇਹ ਪੈਸਾ ਕਿਸਾਨਾਂ ਦੇ ਘਰਾਂ ਤੱਕ ਜਾਵੇਗਾ। ਇਸ ਨਾਲ ਪਿੰਡ ਖੁਸ਼ਹਾਲ ਹੋਣਗੇ ਅਤੇ ਕਿਸਾਨਾਂ ਦੇ ਪੁੱਤਰਾਂ ਨੂੰ ਰੁਜ਼ਗਾਰ ਮਿਲੇਗਾ।

Leave a Reply

Your email address will not be published.

Back to top button