Punjab

ਵੱਡੀ ਖਬਰ: ਥਾਣੇ ‘ਚ ਲੋਕਾਂ ਵਲੋਂ ਜਮ੍ਹਾਂ ਕਰਵਾਇਆ ਅਸਲਾ ਹੋਇਆ ਗਾਇਬ, ਪੁਲਿਸ ਨੂੰ ਪਈ ਹੱਥਾਂ-ਪੈਰਾਂ ਦੀ

ਬਠਿੰਡਾ ਤੋਂ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਬਠਿੰਡਾ ਜਿਲ੍ਹੇ ਦੇ ਦਿਆਲਪੁਰਾ ਥਾਣੇ ਵਿਚੋਂ ਲੋਕਾਂ ਵਲੋਂ ਜਮ੍ਹਾ ਕਰਵਾਇਆ ਅਸਲਾ ਚੋਰੀ ਹੋਣ ਦਾ ਮਾਮਲਾ ਸਾਹਮਣਾ ਆ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਇਥੇ ਲੋਕਾਂ ਵਲੋਂ ਜਮ੍ਹਾਂ ਕਰਵਾਏ 9 ਲਾਇਸੰਸੀ ਹਥਿਆਰ ਚੋਰੀ ਹੋ ਗਏ ਹਨ। ਚੋਰੀ ਦੀ ਇਸ ਖਬਰ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ।

ਅਸਲੇ ਨੂੰ ਲੈ ਕੇ ਸਰਕਾਰ ਵੀ ਲਗਾਤਾਰ ਬਿਆਨ ਦੇ ਰਹੀ ਹੈ ਕਿ ਹਥਿਆਰਾਂ ਨੂੰ ਪ੍ਰਮੋਟ ਨਾ ਕੀਤਾ ਜਾਵੇ। ਪਰ ਥਾਣੇ ਵਿਚੋਂ ਅਸਲਾ ਗਾਇਬ ਹੋਣਾ ਕੋਈ  ਮਾੜੀ ਮੋਟੀ ਗੱਲ ਨਹੀਂ। ਕਿਉਂ ਕਿ ਜੇਕਰ ਥਾਣੇ ਵਿਚ ਹੀ ਲੋਕਾਂ ਵਲੋਂ ਰੱਖੇ ਹਥਿਆਰ ਸੇਫ ਨਹੀਂ ਹਨ ਤਾਂ ਫਿਰ ਤੁਸੀਂ ਆਪ ਹੀ ਅੰਦਾਜਾ ਲਗਾ ਸਕਦੇ ਹੋ

Leave a Reply

Your email address will not be published.

Back to top button