PunjabPolitics

ਵੱਡੀ ਖਬਰ: ਜ਼ਿਲ੍ਹਾ ਅਦਾਲਤ ਵਲੋਂ ਵਿਧਾਇਕਾ ਗਨੀਵ ਕੌਰ ਮਜੀਠੀਆ ਨੂੰ ਸੰਮਨ ਜਾਰੀ

ਵੱਡੀ ਖਬਰ ਸਾਹਮਣੇ ਆਈ ਹੈ। ਬਹੁ-ਚਰਚਿਤ ਜੀਤਾ ਮੌੜ ਡਰੱਗ ਮਾਮਲੇ ਵਿਚ ਕਪੂਰਥਲਾ ਜ਼ਿਲ੍ਹਾ ਅਦਾਲਤ ਨੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਅਤੇ ਵਿਧਾਇਕਾ ਗਨੀਵ ਕੌਰ ਮਜੀਠੀਆ ਨੂੰ ਸੰਮਨ ਜਾਰੀ ਕੀਤੇ ਹਨ।

2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਪੁਲਿਸ ਦੀ ਐਸ.ਟੀ.ਐਫ਼. ਨੇ ਕਪੂਰਥਲਾ ਵਿਚ ਹਾਈਪ੍ਰੋਫਾਈਲ ਕੌਮਾਂਤਰੀ ਡਰੱਗ ਰੈਕੇਟ ਦਾ ਪਰਦਾਫ਼ਾਸ਼ ਕਰਦਿਆਂ ਕੌਮਾਂਤਰੀ ਕਬੱਡੀ ਖਿਡਾਰੀ ਰਣਜੀਤ ਸਿੰਘ ਉਰਫ਼ ਜੀਤਾ ਮੌੜ ਨੂੰ ਗ੍ਰਿਫ਼ਤਾਰ ਕੀਤਾ ਸੀ।

ਰਣਜੀਤ ਸਿੰਘ ਦੇ ਨਾਲ ਇਸ ਮਾਮਲੇ ਵਿਚ ਜਲੰਧਰ ਵਿਚ ਕਾਫ਼ੀ ਸਮੇਂ ਤਕ ਤਾਇਨਾਤ ਰਹੇ ਪੰਜਾਬ ਪੁਲਿਸ ਦੇ ਸੇਵਾਮੁਕਤ ਡੀ.ਐਸ.ਪੀ. ਵਿਮਲਕਾਂਤ ਅਤੇ ਮਨੀਸ਼ ਨਾਂਅ ਦੇ ਥਾਣੇਦਾਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਐਸ.ਟੀ.ਐਫ਼. ਦੀ ਟੀਮ ਨੇ ਜੀਤਾ ਮੌੜ ਨੂੰ ਕਰਨਾਲ ਤੋਂ ਫੜਿਆ ਸੀ।

Leave a Reply

Your email address will not be published.

Back to top button