
ਬੁੱਧਵਾਰ ਦੀ ਰਾਤ ਨੂੰ ਅੰਮ੍ਰਿਤਸਰ ਦੀ ਮਸ਼ਹੂਰ ਕਿਤਾਬ ਅਤੇ ਧਾਰਮਿਕ ਰਸਾਲੇ ਛਪਣ ਵਾਲੀ ਫਰਮ ਚਤਰ ਸਿੰਘ ਜੀਵਨ ਸਿੰਘ ਦੇ ਲੜਕੇ ਨੂੰ ਅਗਵਾਹ ਕਰ ਲਿਆ ਗਿਆ ਸੀ। ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਛਾ ਗਿਆ।
ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦੇ ਅਧੀਨ ਥਾਣਾ ਰਣਜੀਤ ਅਵੈਨਿਊ ਦੇ ਇਲਾਕੇ ਦੇ ਵਿਚ ਇਹ ਪੂਰਾ ਘਟਨਾ ਕ੍ਰਮ ਵਾਪਰਿਆ ਹੈ। ਇਸ ਮੌਕੇ ਗੱਲਬਾਤ ਕਰਦੇ ਹੋਏ ਚਤਰ ਸਿੰਘ ਜੀਵਨ ਸਿੰਘ ਦੇ ਮਾਲਕ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਉਹ ਰਾਤ ਖਾਣਾ ਖਾਣ ਦੇ ਲਈ ਅੰਮ੍ਰਿਤਸਰ ਦੇ ਰਣਜੀਤ ਅਵੇਨਿਯੂ ਆਏ ਤਾਂ ਜਦੋਂ ਉਹ ਬਾਕੀ ਸਭ ਅੰਦਰ ਚਲੇ ਗਏ ਤਾਂ ਉਹਨਾਂ ਦਾ ਲੜਕਾ ਗੱਡੀ ਲਗਾ ਰਿਹਾ ਸੀ ਤਾਂ ਮਗਰੋਂ ਕਰੀਬ 4 ਨੌਜਵਾਨ ਆਉਂਦੇ ਨੇ ਅਤੇ ਪਿਸਤੌਲ ਦੀ ਨੋਕ ਤੇ ਉਹਨਾਂ ਦੇ ਲੜਕੇ ਨੂੰ ਅਗਵਾਹ ਕਰਕੇ ਲੈ ਜਾਂਦੇ ਹਨ।
ਪ੍ਰਭਜੀਤ ਸਿੰਘ ਦਾ ਕਹਿਣਾ ਹੈ ਕਿ ਗੱਡੀ ਆਟੋਮੈਟਿਕ ਹੋਣ ਕਾਰਨ ਕਰੀਬ 2 ਤੋਂ 3 ਕਿਲੋਮੀਟਰ ਦੂਰੀ ਤੱਕ ਹੀ ਜਾ ਸਕੇ। ਜਦੋਂ ਉਹਨਾਂ ਦਾ ਪਿੱਛਾ ਕੀਤਾ ਗਿਆ ਤਾਂ ਉਹ ਗੱਡੀ ਸਮੇਤ ਉਹਨਾਂ ਦੇ ਪੁੱਤਰ ਨੂੰ ਛੱਡ ਕੇ ਭੱਜ ਗਏ ਸੀ। ਇਸ ਤੇ ਆਪਣਾ ਪ੍ਰਤੀਕਰਮ ਦਿੰਦਿਆਂ ਐਸ ਐਚ ਓ ਥਾਣਾ ਰਣਜੀਤ ਅਵੈਨਿਊ ਨੇ ਕਿਹਾ ਕਿ ਉਹਨਾਂ ਵਲੋਂ ਕਰਵਾਈ ਕਰਦਿਆਂ ਪਰਚਾ ਦਰਜ ਕਰ ਲਿਆ ਗਿਆ ਹੈ