Punjab

ਹੁਣ ਅੱਧੇ ਸਮੇਂ 'ਚ ਤੈਅ ਹੋਵੇਗਾ ਜਲੰਧਰ ਤੋਂ ਚੰਡੀਗੜ੍ਹ ਤੱਕ ਦਾ ਸਫ਼ਰ

ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ ਪੰਜਾਬ ਵਿੱਚ ਨੈਸ਼ਨਲ ਹਾਈਵੇਅ ਨੰਬਰ-344A ‘ਤੇ ਫਗਵਾੜਾ ਤੋਂ ਰੂਪਨਗਰ ਤੱਕ 4-ਲੇਨ ਵਾਲੇ ਪ੍ਰੋਜੈਕਟ (Phagwara to Rupnagar highway) ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨਿਤਿਨ ਗਡਕਰੀ ਨੇ ਮੰਗਲਵਾਰ ਨੂੰ ਕਿਹਾ, “ਪੰਜਾਬ ਵਿੱਚ ਹਾਈਵੇਅ ਸੁਵਿਧਾਵਾਂ ਦੇ ਵਿਕਾਸ ਲਈ ਨੈਸ਼ਨਲ ਹਾਈਵੇਅ ਨੰਬਰ 344ਏ ‘ਤੇ ਫਗਵਾੜਾ ਤੋਂ ਰੂਪਨਗਰ ਤੱਕ 4-ਲੇਨ (Phagwara to Rupnagar highway) ਗਰੀਨ ਹਾਈਵੇਅ ਵਿਕਸਿਤ ਕੀਤਾ ਜਾ ਰਿਹਾ ਹੈ ਅਤੇ ਇਸ ਵਿੱਚ 1,367 ਕਰੋੜ ਰੁਪਏ ਖਰਚ ਕੀਤੇ ਜਾਣਗੇ।”

ਇਸ ਦੌਰਾਨ ਦੱਸਿਆ ਜਾ ਰਿਹਾ ਹੈ ਕਿ “ਇਸ ਪ੍ਰਾਜੈਕਟ ਨੂੰ 8,367 ਕਿਲੋਮੀਟਰ ਦੀ ਲਾਗਤ ਨਾਲ ਹਾਈਬ੍ਰਿਡ ਐਨੂਅਟੀ ਮੋਡ ਵਿੱਚ ਚਲਾਇਆ ਜਾ ਰਿਹਾ ਹੈ। ਇਹ ਸੈਕਸ਼ਨ-ਅੰਮ੍ਰਿਤਸਰ, ਚੰਡੀਗੜ੍ਹ, ਕਪੂਰਥਲਾ ਵਰਗੇ ਵੱਡੇ ਸ਼ਹਿਰਾਂ ਨੂੰ ਜੋੜੇਗਾ ਅਤੇ ਕਪੂਰਥਲਾ, ਜਲੰਧਰ, ਲੁਧਿਆਣਾ, ਰੋਪੜ ਅਤੇ ਮੁਹਾਲੀ ਲਈ ਆਉਣ-ਜਾਣ ਨੂੰ ਹੋਰ ਸੁਵਿਧਾਜਨਕ ਬਣਾਵੇਗਾ।”

ਉਨ੍ਹਾਂ ਇਹ ਵੀ ਕਿਹਾ ਕਿ “ਇਸਦੇ ਨਾਲ ਜਲੰਧਰ ਤੋਂ ਲੈ ਕੇ ਚੰਡੀਗੜ੍ਹ ਤੱਕ ਦੇ ਸਫ਼ਰ ਦਾ ਸਮਾਂ ਘੱਟ ਜਾਵੇਗਾ ਅਤੇ ਇਸਦੇ ਨਾਲ ਹੀ ਇਹ ਖਟਕੜ ਕਲਾਂ ਦੀ ਸਿੱਧੀ ਪਹੁੰਚ ਪ੍ਰਦਾਨ ਕਰੇਗਾ, ਜੋ ਕਿ ਸ਼ਹੀਦ ਭਗਤ ਸਿੰਘ ਜੀ ਦਾ ਜੱਦੀ ਪਿੰਡ ਹੈ।”

Leave a Reply

Your email address will not be published.

Back to top button