
ਦਿੱਲੀ ਸਰਕਾਰ ਨੇ ਨਵੀਂ ਸ਼ਰਾਬ ਨੀਤੀ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਦਰਅਸਲ, ਸੀਐਮ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਡਰਾਈ ਡੇਜ਼ ਦੀ ਨਵੀਂ ਸੂਚੀ ਜਾਰੀ ਕੀਤੀ ਹੈ, ਜਿਸ ਦੇ ਮੁਤਾਬਕ ਦੀਵਾਲੀ ਸਮੇਤ 5 ਦਿਨਾਂ ਤੱਕ ਸ਼ਰਾਬ ‘ਤੇ ਪਾਬੰਦੀ ਰਹੇਗੀ। ਦਿਸ਼ਾ-ਨਿਰਦੇਸ਼ਾਂ ਅਨੁਸਾਰ 5 ਅਕਤੂਬਰ ਯਾਨੀ ਦੁਸਹਿਰਾ, 9 ਅਕਤੂਬਰ, ਮਿਲਾਦ ਉਨ ਨਬੀ (ਪੈਗੰਬਰ ਮੁਹੰਮਦ ਦਾ ਜਨਮ ਦਿਨ) ਅਤੇ ਮਹਾਂਰਿਸ਼ੀ ਬਾਲਮੀਕੀ ਜੈਅੰਤੀ, 24 ਅਕਤੂਬਰ ਦੀਵਾਲੀ, 8 ਨਵੰਬਰ ਨੂੰ ਗੁਰੂ ਨਾਨਕ ਜੈਅੰਤੀ ਅਤੇ 21 ਨਵੰਬਰ ਨੂੰ ਗੁਰੂ ਤੇਗ ਬਹਾਦਰ ਸ਼ਹੀਦੀ ਦਿਵਸ ਨੂੰ ਡ੍ਰਾਈ ਡੇ ਐਲਾਨਿਆ ਗਿਆ ਹੈ।