Punjab

ਵੱਡੀ ਖ਼ਬਰ: SGPC ਦੇ ਮੁਲਾਜਮ ਨੂੰ ਦੁਕਾਨ ਤੋਂ ਤੰਬਾਕੂ ਲੈਂਦੇ ਰੰਗੇ ਹੱਥੀਂ ਫੜਿਆ, ਵੀਡੀਓ ਵਾਇਰਲ

Big news: SGPC employee caught red-handed taking tobacco from shop, video goes viral

 

ਕੋਟਕਪੂਰਾ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਇੱਕ ਅਸਥਾਈ ਕਰਮਚਾਰੀ ਨੂੰ ਦੁਕਾਨ ਤੋਂ ਤੰਬਾਕੂ ਲੈਂਦਿਆਂ ਹੋਇਆਂ ਰੰਗੇ ਹੱਥੀਂ ਫੜਿਆ ਗਿਆ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕਰਮਚਾਰੀ ਨੂੰ ਆਪਣੀ ਜੇਬ ਵਿੱਚੋਂ ਜ਼ਰਦਾ ਕੱਢਦਿਆਂ ਦੇਖਿਆ ਜਾ ਸਕਦਾ ਹੈ।

 

ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਸ਼੍ਰੋਮਣੀ ਖ਼ਾਲਸਾ ਪੰਚਾਇਤ ਦੇ ਪੰਚ ਮਨਿੰਦਰ ਖ਼ਾਲਸਾ ਨੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹਰਪਿੰਦਰ ਸਿੰਘ ਨੂੰ ਕੋਟਕਪੂਰਾ ਚੌਕ ‘ਤੇ ਸਥਿਤ ਇੱਕ ਕਰਿਆਨੇ ਦੀ ਦੁਕਾਨ ਤੋਂ ਜ਼ਰਦਾ ਖਰੀਦਦਿਆਂ ਦੇਖਿਆ ਗਿਆ। ਸ਼ੱਕ ਹੋਣ ‘ਤੇ ਜਥੇਬੰਦੀ ਦੇ ਮੈਂਬਰਾਂ ਨੇ ਉਸ ਨੂੰ ਮੌਕੇ ‘ਤੇ ਰੋਕਿਆ ਅਤੇ ਉਸਦੀ ਤਲਾਸ਼ੀ ਲੈਣ ‘ਤੇ ਉਸ ਦੀ ਜੇਬ ਵਿੱਚੋਂ ਜ਼ਰਦਾ ਬਰਾਮਦ ਹੋਇਆ।

Back to top button