
ਚੀਨ ਵਿੱਚ ਕੋਰੋਨਾ ਕੇਸਾਂ ਵਿੱਚ ਤੇਜ਼ ਵਾਧੇ ਕਾਰਨ ਕੈਨੇਡਾ, ਭਾਰਤ ਤੇ ਆਸਟਰੇਲੀਆ ਸਣੇ ਕਈ ਮੁਲਕ ਚੌਕਸ ਹੋ ਗਏ ਨੇ। ਇਸ ਦੇ ਚਲਦਿਆਂ ਇਨ੍ਹਾਂ ਦੇਸ਼ਾਂ ਨੇ ਹੁਣ ਚੀਨ ਤੋਂ ਆਉਣ ਵਾਲੇ ਹਵਾਈ ਯਾਤਰੀਆਂ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ।
ਨਵੇਂ ਨਿਰਦੇਸ਼ਾਂ ਮੁਤਾਬਕ ਕੋਰੋਨਾ ਦੀ ਨੈਗੇਟਿਵ ਰਿਪੋਰਟ ਦਿਖਾਉਣ ਵਾਲੇ ਯਾਤਰੀ ਹੀ ਕੈਨੇਡਾ ਤੇ ਭਾਰਤ ਦਾ ਜਹਾਜ਼ ਚੜ੍ਹ ਸਕਦੇ ਨੇ। ਕੈਨੇਡਾ ਨੇ ਫਲਾਈਟ ਤੋਂ ਦੋ ਦਿਨ ਪੁਰਾਣੀ ਕੋਵਿਡ ਟੈਸਟ ਰਿਪੋਰਟ ਲਾਜ਼ਮੀ ਕਰ ਦਿੱਤੀ ਐ। ਇਸ ਤੋਂ ਇਲਾਵਾ ਭਾਰਤ ‘ਚ ਚੀਨ ਸਣੇ 6 ਮੁਲਕਾਂ ਤੋਂ ਆਉਣ ਵਾਲੇ ਹਵਾਈ ਯਾਤਰੀਆਂ ‘ਤੇ ਅੱਜ ਤੋਂ ਕੋਰੋਨਾ ਦੀ ਨੈਗੇਟਿਵ ਰਿਪੋਰਟ ਲਾਜ਼ਮੀ ਹੋ ਗਈ।