Jalandhar

ਸ਼ੋ੍ਮਣੀ ਅਕਾਲੀ ਦਲ ‘ਚ ਪੀਰਮੁਹੰਮਦ ਦੇ ਜਨਰਲ ਸਕੱਤਰ ਬਣਨ ਨਾਲ ਨੌਜਵਾਨਾਂ ‘ਚ ਪੰਥਕ ਜਜ਼ਬਾ ਵਧੇਗਾ : ਐਡਵੋਕੇਟ ਢੀਂਗਰਾ

ਸ਼ੋ੍ਮਣੀ ਅਕਾਲੀ ਦਲ ‘ਚ ਕਰਨੈਲ ਸਿੰਘ ਪੀਰਮੁਹੰਮਦ ਦੀ ਬਤੌਰ ਜਨਰਲ ਸਕੱਤਰ ਨਿਯੁਕਤੀ ਨਾਲ ਨੌਜਵਾਨਾਂ ਵਿਚ ਪੰਥਕ ਜਜ਼ਬਾ ਵਧੇਗਾ ਜਿਸ ਨਾਲ ਉਨ੍ਹਾਂ ਦਾ ਪੰਥਕ ਸਿਆਸਤ ‘ਚ ਰੁਝਾਨ ਵੀ ਵਧੇਗਾ। ਇਹ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਟ ਫੈਡਰੇਸ਼ਨ ਦੇ ਪ੍ਰਧਾਨ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਨੇ ਪਾਰਟੀ ਵੱਲੋਂ ਪੀਰਮੁਹੰਮਦ ਨੂੰ ਜਨਰਲ ਸਕੱਤਰ ਨਿਯੁਕਤ ਕੀਤੇ ਜਾਣ ਦੀ ਭਰਪੂਰ ਸ਼ਲਾਘਾ ਕਰਦਿਆਂ ਕੀਤਾ। ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਪੀਰਮੁਹੰਮਦ ਹਰ ਵਰਗ ਦੇ ਹਰਮਨ ਪਿਆਰੇ ਅਤੇ ਸਰਬ ਪ੍ਰਵਾਨਤ ਆਗੂ ਹਨ। ਉਨ੍ਹਾਂ ਦੀ ਇਸ ਨਿਯੁਕਤੀ ਨਾਲ ਸ਼ੋ੍ਮਣੀ ਅਕਾਲੀ ਦਲ ‘ਚ ਹਾਸ਼ੀਏ ‘ਤੇ ਚੱਲ ਰਹੀ ਨੌਜਵਾਨੀ ਲਈ ਪੰਥਕ ਸਿਆਸਤ ਵਿਚ ਉਭਰਨ ਦੇ ਰਸਤੇ ਹੋਰ ਖੁੱਲ੍ਹਣਗੇ। ਇਸ ਮੌਕੇ ਗੁਰਮੁੱਖ ਸਿੰਘ ਸੰਧੂ, ਡਾ. ਕਾਰਜ ਸਿੰਘ ਧਰਮ ਸਿੰਘ ਵਾਲਾ, ਜਗਰੂਪ ਸਿੰਘ ਚੀਮਾ, ਗੁਰਨਾਮ ਸਿੰਘ ਦੀਪ ਨਗਰ, ਜੈਤੇਗ ਸਿੰਘ, ਮੱਖਣ ਸਿੰਘ ਵਾਲੀਆ, ਤਜਿੰਦਰ ਸਿੰਘ, ਹਰਜਿੰਦਰ ਸਿੰਘ ਏਕਤਾ ਵਿਹਾਰ, ਪ੍ਰਤਾਪ ਸਿੰਘ, ਸਤਿੰਦਰ ਸਿੰਘ ਆਦਿ ਵੀ ਹਾਜ਼ਰ ਸਨ।

Leave a Reply

Your email address will not be published.

Back to top button