Jalandhar
ਸ਼ੋ੍ਮਣੀ ਅਕਾਲੀ ਦਲ ਜਲੰਧਰ ਸ਼ਹਿਰੀ ਦੇ ਪ੍ਰਧਾਨ ਮੰਨਣ ਨੇ ਦਿੱਤਾ ਅਸਤੀਫ਼ਾ
Shomni Akali Dal Jalandhar City President Manhan has resigned

ਅਕਾਲੀ ਦਲ ਦਿਹਾਤੀ ਖੇਤਰ ਦੇ ਨਾਲ਼-ਨਾਲ਼ ਸ਼ਹਿਰੀ ਇਲਾਕਿਆ ‘ਚ ਵੀ ਵੋਟ ਬੈਂਕ ਬਚਾਉਣ ‘ਚ ਨਾਕਾਮ ਰਿਹਾ। ਹਾਲਾਂਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼ੋ੍ਮਣੀ ਅਕਾਲੀ ਦਲ ਨੇ ਦਿਲ ਖੋਲ੍ਹ ਕੇ ਸ਼ਹਿਰ ‘ਚੋਂ ਸੂਬਾ, ਜ਼ਿਲ੍ਹਾ ਤੇ ਬਲਾਕ ਪੱਧਰ ‘ਤੇ ਅਹੁਦੇਦਾਰਾਂ ਦੀਆ ਨਿਯੁਕਤੀਆਂ ਕੀਤੀਆ ਸਨ। ਇਨ੍ਹਾਂ ਕੋਸ਼ਿਸ਼ਾਂ ਦੇ ਬਾਵਜੂਦ ਸ਼ੋ੍ਮਣੀ ਅਕਾਲੀ ਦਲ ਨੂੰ ਸ਼ਹਿਰ ਦੇ ਚਾਰ ਵਿਧਾਨ ਸਭਾ ਹਲਕਿਆ ‘ਚ ਲੋਕ ਸਭਾ ਦੀ ਜ਼ਿਮਨੀ ਚੋਣ ਦੇ ਮੁਕਾਬਲੇ ਸਿਰਫ਼ 43.18 ਫੀਸਦੀ ਵੋਟਾਂ ਹੀ ਮਿਲੀਆ। ਕੁਲ ਮਿਲਾ ਕੇ ਅਕਾਲੀ ਦਲ ਇਕ ਸਾਲ ਪੁਰਾਣਾ ਵੋਟ ਬੈਂਕ ਵੀ ਸੰਭਾਲ ਨਹੀਂ ਸਕਿਆ। ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਜਥੇਦਾਰ ਕੁਲਵੰਤ ਸਿੰਘ ਮੰਨਣ ਨੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।