India

ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ SGPC ਪ੍ਰਧਾਨ ਨਹੀਂ ਗਏ ਅਯੁੱਧਿਆ, ਦੱਸਿਆ ਕਾਰਨ

ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ SGPC ਪ੍ਰਧਾਨ ਨਹੀਂ ਗਏ ਅਯੁੱਧਿਆ, ਦੱਸਿਆ ਕਾਰਨ

ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਥੇਦਾਰ ਗਿਆਨੀ ਰਘਬੀਰ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅੱਜ ਰਾਮ ਮੰਦਿਰ ਵਿੱਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ ਸਮਾਗਮ ਮੌਕੇ ਅਯੁੱਧਿਆ ਨਹੀਂ ਪਹੁੰਚੇ। ਉਨ੍ਹਾਂ ਨੇ ਚਿੱਠੀ ਲਿਖ ਕੇ ਸੱਦਾ ਪੱਤਰ ਭੇਜਣ ਲਈ ਧੰਨਵਾਦ ਕੀਤਾ ਹੈ। ਇਸ ਦੇ ਨਾਲ ਹੀ ਨਾ ਪਹੁੰਚਣ ਦਾ ਕਾਰਨ ਵੀ ਲਿਖਿਆ ਹੈ।

ਦੋਵਾਂ ਧਾਰਮਿਕ ਆਗੂਆਂ ਨੇ ਆਖਿਆ ਕਿ ਗੁਰਬਾਣੀ ਦੇ ਫਲਸਫੇ ਦੇ ਮੁਤਾਬਕ ਉਹ ਹਮੇਸ਼ਾ ਹੀ ਸਰਬ ਸਾਂਝੀ ਵਾਲਤਾ ਤੇ ਅੰਤਰ ਧਰਮ ਸਦਭਾਵਨਾ ਦੇ ਮੁਦਈ ਹਨ। ਉਹ ਹਰੇਕ ਧਰਮ ਦੀਆਂ ਮਾਨਤਾਵਾਂ ਦਾ ਸਤਿਕਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਹਰੇਕ ਧਰਮ ਦੇ ਲੋਕਾਂ ਦੇ ਦਿਲਾਂ ਵਿੱਚ ਆਪਣੇ ਪੈਗੰਬਰ ਜਾ ਅਵਤਾਰਾਂ ਦੀ ਚਰਨ ਛੋਹ ਪ੍ਰਾਪਤ ਅਸਥਾਨਾਂ ਦੀ ਵਿਸ਼ੇਸ਼ ਮਹਾਨਤਾ ਅਤੇ ਮਾਨਤਾ ਹੁੰਦੀ ਹੈ। ਇਸ ਵਾਸਤੇ ਹਰ ਇੱਕ ਨੂੰ ਆਪਣੇ ਧਰਮ ਪ੍ਰਤੀ ਆਸਥਾ ਅਤੇ ਵਿਸ਼ਵਾਸ ਮੁਬਾਰਕ ਹਨ। ਉਨ੍ਹਾਂ ਕਾਮਨਾ ਕੀਤੀ ਕਿ ਵਿਸ਼ਵ ਵਿੱਚ ਧਾਰਮਿਕ ਸੁਤੰਤਰਤਾ, ਭਾਈਚਾਰਕ ਸਦਭਾਵਨਾ, ਅਮਨ ਸ਼ਾਂਤੀ ਅਤੇ ਸਰਬ ਸਾਂਝੀ ਵਾਲਤਾ ਕਾਇਮ ਰਹੇ।

Back to top button