
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵੇਂ ਨਿਯੁਕਤ ਜਥੇਦਾਰ ਗਿਆਨੀ ਰਘੁਬੀਰ ਸਿੰਘ ਨੇ ਜਥੇਦਾਰੀ ਦਾ ਅਹੁਦਾ ਸੰਭਾਲ ਲਿਆ ਹੈ। ਹੁਣ ਜਿਨ੍ਹਾਂ ਹਾਲਾਤਾਂ ਵਿੱਚ ਨਵੇਂ ਜਥੇਦਾਰ ਸਾਹਿਬ ਨੇ ਇਹ ਅਹੁਦਾ ਸੰਭਾਲਿਆ ਹੈ ਇਸ ਦੌਰਾਨ ਵੱਡੀਆ ਚੁਣੌਤੀਆਂ ਉਨ੍ਹਾਂ ਦੇ ਸਾਹਮਣੇ ਹਨ। ਜਥੇਦਾਰ ਦੇ ਸਾਹਮਣੇ ਸਿੱਖ ਕੌਮ ਦੀਆਂ ਅਨੇਕਾਂ ਸਮੱਸਿਆਵਾਂ ਹਨ ਜਿੰਨ੍ਹਾਂ ਨੂੰ ਹੱਲ ਕਰਨਾ ਉਨ੍ਹਾਂ ਦਾ ਮੁਢਲਾ ਫਰਜ਼ ਬਣਦਾ ਹੈ। ਕੋਈ ਵੀ ਕੌਮ ਹੋਵੇ ਉਸ ਦੀਆਂ ਆਸਾਂ ਆਪਣੇ ਆਗੂ ਉੱਤੇ ਟਿਕੀਆ ਹੁੰਦੀਆ ਹਨ।
ਨਵੇਂ ਨਿਯੁਕਤ ਜਥੇਦਾਰ ਦੇ ਸਾਹਮਣੇ ਕਿਹੜੀਆਂ ਚੁਣੌਤੀਆਂ?
ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਸਾਹਮਣੇ ਵੱਡੀਆਂ ਚੁਣੌਤੀਆਂ ਹਨ ਉਨ੍ਹਾਂ ਸਭ ਦਾ ਜ਼ਿਕਰ ਬੇਸ਼ਕ ਇਕੱਠਿਆਂ ਨਹੀਂ ਕੀਤਾ ਜਾ ਸਕਦਾ ਪਰ ਉਨ੍ਹਾਂ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਹੈ ਸਿੱਖਾਂ ਨੂੰ ਦਰਪੇਸ਼ ਕਰਨਾ। ਅਜੋਕੇ ਦੌਰਾਨ ਵਿੱਚ ਹੋਂਦ ਦੀ ਲੜਾਈ ਸਭ ਤੋਂ ਵੱਡੀ ਹੈ। ਧਰਮ ਦਾ ਪ੍ਰਚਾਰ ਜਿਹੇ ਢੰਗ ਨਾਲ ਕਰਨਾ ਚਾਹੀਦਾ ਤਾਂ ਨੌਜਵਾਨ ਪੀੜੀ ਨਸ਼ਿਆ ਤੋਂ ਬਚ ਕੇ ਸਹੀ ਰਸਤੇ ਵੱਲ ਜਾਣ।
ਅਹੁਦੇ ਦੇ ਭਰੋਸੇ ਨੂੰ ਕਾਇਮ ਰੱਖਣਾ
ਸਿੱਖ ਧਰਮ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਅਹੁਦਾ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਸ ਲਈ ਅਹੁਦੇ ਦੀ ਮਹਾਨਤਾ ਅਤੇ ਸਤਿਕਾਰ ਕਾਇਮ ਰੱਖਣ ਲਈ ਕਈ ਤਰ੍ਹਾਂ ਦੀਆਂ ਮਰਿਆਦਾ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਜਥੇਦਾਰ ਨੂੰ ਸਿੱਖ ਕੌਮ ਵਿੱਚ ਆਪਣਾ ਵਿਸ਼ੇਸ਼ ਰੁਤਬਾ ਕਾਇਮ ਰੱਖਣ ਲਈ ਕਈ ਵਿਸ਼ੇਸ਼ ਕਦਮ ਚੁੱਕਣੇ ਪੈਣਗੇ। ਲੋਕਾਂ ਵਿੱਚ ਮੁੜ ਸਰਵ ਉੱਚ ਅਹੁਦੇ ਦੀ ਭਰੋਸੇਯੋਗਤਾ ਨੂੰ ਫਿੱਕਾ ਨਾ ਹੋਣ ਲਈ ਵਿਸ਼ੇਸ਼ ਯਤਨ ਕਰਨੇ ਪੈਣਗੇ।
ਰਹਿਤ ਮਰਿਆਦਾ ਨੂੰ ਕਾਇਮ ਰੱਖਣਾ
ਨਵੇਂ ਜਥੇਦਾਰ ਲਈ ਇੱਕ ਰਹਿਤ ਮਰਿਆਦਾ ਨੂੰ ਕਾਇਮ ਰੱਖਣਾ ਵੀ ਵੱਡੀ ਚੁਣੌਤੀ ਸਾਬਿਤ ਹੁੰਦੀ ਹੈ। ਸਿੱਖ ਕੌਮ ਆਏ ਦਿਨ ਵੰਡੀਆਂ ਦਾ ਸਾਹਮਣਾ ਕਰ ਰਹੀ ਹੈ। ਇਸ ਦਾ ਕਾਰਨ ਹੈ ਕਿ ਕਿਸੇ ਸਰਬ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਦਾ ਲਾਗੂ ਨਾ ਹੋਣਾ। ਜੇਕਰ ਗੱਲ ਹੁਕਮਨਾਮਾ ਸਾਹਿਬ ਦੀ ਕਰੀਏ ਇਹ ਕੌਮ ਲਈ ਗੁਰੂ ਦਾ ਸੰਦੇਸ਼ ਹੁੰਦਾ ਹੈ।
ਨਵੇਂ ਨਿਯੁਕਤ ਜਥੇਦਾਰ ਦ ਸਾਹਮਣੇ ਇੱਕ ਵੱਡੀ ਚੁਣੌਤੀ ਹੋਰ ਵੀ ਹੈ। ਉਹ ਹੈ ਸਿੱਖੀ ਦੇ ਪ੍ਰਚਾਰ ਨੂੰ ਅੱਗੇ ਲੈ ਕੇ ਜਾਣਾ ਅਤੇ ਜੋ ਗੁਰਸਿੱਖ ਸਿੱਖੀ ਦੇ ਮੋਹ ਤੋਂ ਜਾ ਗੁਰੂ ਦੇ ਮੋਹ ਤੋਂ ਟੁੱਟ ਰਹੇ ਹਨ ਉਹਨਾਂ ਨੂੰ ਮੁੜ ਤੋਂ ਸਿੱਖੀ ਦੇ ਮੋਹ ਨਾਲ ਜੋੜਨਾ ਜਾਂ ਜੋੜਨ ਦਾ ਯਤਨ ਕਰਨਾ ਚਾਹੀਦਾ ਹੈ।
ਵਿੱਦਿਅਕ ਸਿੱਖ ਸੰਸਥਾਵਾਂ ਦੀ ਸਥਾਪਨਾ
ਕਿਸੇ ਵੀ ਕੌਮ ਨੂੰ ਅੱਗੇ ਵੱਧਣ ਲਈ ਉੱਚ ਵਿਦਿਅਕ ਸੰਸਥਾਵਾਂ ਦਾ ਹੋਣਾ ਲਾਜ਼ਮੀ ਹੁੰਦਾ ਹੈ। ਸਿੱਖ ਕੌਮ ਨੂੰ ਆਪਣੀਆਂ ਯੂਨੀਵਰਸਿਟੀਆਂ ਸਥਾਪਿਤ ਕਰਨੀਆ ਚਾਹੀਦੀਆ ਹਨ ਤਾਂ ਕਿ ਅਸੀਂ ਬੱਚਿਆ ਨੂੰ ਜਿਹੀ ਵਿਦਿਆ ਦੇਈ ਤਾਂ ਕਿ ਉਹ ਸਵੈ ਰੋਜ਼ਗਾਰ ਵੱਲ ਉਤਸ਼ਾਹਿਤ ਹੋਣ।
(ਜਰੂਰੀ ਸੂਚਨਾ : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 9815700974 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ, ਫਿਰ WhatsApp group: https://chat.whatsapp.com/