Jalandhar
Trending

ਸ਼੍ਰੋਮਣੀ ਅਕਾਲੀ ਦਲ ਬਾਦਲ ‘ਚ ਕਈ ਨਾਰਾਜ਼ ਅਕਾਲੀ ਨੇਤਾਵਾਂ ਨੇ ਪਲਟਾ ਮਾਰਨ ਦੀ ਖਿੱਚੀ ਤਿਆਰੀ,ਸਿਆਸੀ ਧਮਾਕਾ ਕਿਸੇ ਵੇਲੇ ਵੀ ਸੰਭਵ

Disgruntled Akali leader in Shiromani Akali Dal Badal prepared to strike back

ਮਾਮਲਾ ਜਲੰਧਰ ‘ਚ ਅਕਾਲੀ ਦਲ ਦੇ ਕਈ ਟਕਸਾਲੀ ਨੇਤਾਵਾਂ ਨੂੰ ਅੱਖੋਂ -ਪਰੋਖ਼ੇ ਕਰਨ ਦਾ
ਜਲੰਧਰ / ਲੋਕ ਸਭਾ ਚੋਣਾਂ ਵਿਚ ਪਲਟਾਮਾਰ ,ਦਲ ਬਦਲੂਆਂ ਦਾ ਕੰਮ ਬੜੇ ਜੋਰਾ-ਸ਼ੋਰਾਂ ਨਾਲ ਚਲ ਹੈ ਇਕ ਪਾਸੇ ਤਾਂ ਕਈ ਨੇਤਾਵਾਂ ਦੀ ਘਰ ਵਾਪਸੀ ਹੋ ਰਹੀ ਹੈ ਤੇ ਦੂਜੇ ਪਾਸੇ ਕਈ ਨੇਤਾ ਘਰੋਂ ਬਾਹਰ ਭੱਜ ਰਹੇ ਹਨ। ਹੁਣ ਗੱਲ ਕਰਦੇ ਹਾਂ ਜਲੰਧਰ ਲੋਕ ਸਭਾ ਖੇਤਰ ਦੀ ਜਿਥੇ ਅਕਾਲੀ ਦਲ ਵਲੋਂ ਇਕ ਦਲ ਬਦਲੂ ਨੇਤਾ ਨੂੰ ਆਪਣਾ ਉਮੀਦਵਾਰ ਤਾਂ ਬਣਾਇਆ ਗਿਆ ਹੈ ਪਰ ਜਲੰਧਰ ਚ ਅਕਾਲੀ ਦਲ ਦੇ ਕਈ ਪੁਰਾਣੇ ਟਕਸਾਲੀ ਨੇਤਾਵਾਂ ਨੂੰ ਅੱਖੋਂ -ਪਰੋਖ਼ੇ ਕੀਤਾ ਗਿਆ ਹੈ। ਪਰ ਸਿਆਣੇ ਲੋਕ ਕਹਿੰਦੇ ਹਨ ਜਦੋ ਬੰਦਾ ਆਪਣਿਆਂ ਨੂੰ ਭੁੱਲ ਕੇ ਦੂਜਿਆਂ ਦੇ ਆਸਰੇ ਹੋ ਜਾਂਦਾ ਹੈ ਤਾਂ ਸਮਝੋ ਉਹ ਅੱਜ ਵੀ ਗਿਆ ਤੇ ਕਲ ਵੀ ਗਿਆ। ਇਸ ਦੇ ਚਲਦਿਆਂ ਹੀ ਹੁਣ ਅਕਾਲੀ ਦਲ ਦੇ ਉਮੀਦਵਾਰ ਨੂੰ ਚੋਣਾਂ ਚ ਭਾਰੀ ਨੁਕਸਾਨ ਹੋ ਸਕਦਾ ਹੈ।

ਜਲੰਧਰ ਦੇ ਇਕ ਟਕਸਾਲੀ ਆਗੂ ਜਥੇਦਾਰ ਗੁਰਦੀਪ ਸਿੰਘ ਕਾਲੇਬਾਹੀਆਂ ਨੇ ਆਪਣੇ ਦਿਲ ਦੀਆ ਗਹਰਾਈਆ ਚੋ ਭਰੇ ਦਿਲ ਨਾਲ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਉਸ ਨੇ ਸ਼੍ਰੋਮਣੀ ਦਲ ਪਾਰਟੀ ਦੀ ਚੜ੍ਹਦੀਕਲਾ ਲਈ ਆਪਣੀ ਜਮੀਨ ਜਾਇਦਾਦ ਤੱਕ ਵੀ ਕੌਮ ਦੇ ਲੇਖੇ ਲਗਾ ਦਿਤੀ ਅਤੇ ਆਪਣਾ ਸਭ ਕੁਝ ਬਰਬਾਦ ਕਰ ਲਿਆ ਪਰ ਅੱਜ ਉਸ ਨੂੰ ਪਾਰਟੀ ਦੇ ਕੁਝ ਨੇਤਾਵਾਂ ਵਲੋਂ ਜਾਣਬੁਝ ਕੇ ਅੱਖੋਂ -ਪਰੋਖੇ ਕੀਤਾ ਗਿਆ ਹੈ ਅਤੇ ਪੈਸੇ ਵਾਲਿਆਂ ਨੂੰ ਅਗੇ ਲਿਆਂਦਾ ਗਿਆ ਹੈ। ਓਨਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਲੰਧਰ ਖੇਤਰ ਚ ਮੇਰੇ ਵਰਗੇ ਹੋਰ ਵੀ ਅਨੇਕਾਂ ਅਕਾਲੀ ਨੇਤਾ ਸੁੰਨ ਹੋ ਕੇ ਆਪਣੇ ਘਰੋਂ ਘਰੀ ਬੈਠੇ ਹਨ। ਜੇਕਰ ਉਨ੍ਹਾਂ ਦੀ ਪਾਰਟੀ ਪ੍ਰਧਾਨ ਸ.ਬਾਦਲ ਵਲੋਂ ਕੋਈ ਸਾਰ ਨਾ ਲਈ ਗਈ ਤਾ ਬਹੁਤ ਜਲਦ ਹੀ ਜਲੰਧਰ ਚ ਸਿਆਸੀ ਧਮਾਕਾ ਹੋ ਸਕਦਾ ਹੈ ਫਿਰ ਜਿਸ ਦਾ ਜੁੰਮੇਵਾਰ ਵੀ ਪਾਰਟੀ ਪ੍ਰਧਾਨ ਹੀ ਹੋ ਹੋਵੇਗਾ।

ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਨਾਰਾਜ਼ ਚੱਲ ਰਹੇ ਸੁੱਚਾ ਸਿੰਘ ਲੰਗਾਹ ਨੇ ਕਰ ਦਿੱਤਾ ਵੱਡਾ ਐਲਾਨ

ਲੋਕ ਸਭਾ ਚੋਣਾਂ ਦੇ ਨੇੜੇ ਸ਼੍ਰੋਮਣੀ ਅਕਾਲੀ ਦਲ ਵਿੱਚ ਮੁੜ ਬਗਾਵਤੀ ਸੁਰ ਉੱਠ ਲੱਗੇ ਹਨ। ਅਕਾਲੀ ਆਗੂ ਅਤੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਤਿੱਖੇ ਤੇਵਰ ਦਿਖਾਏ। ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਨਾਰਾਜ਼ ਚੱਲ ਰਹੇ ਸੁੱਚਾ ਸਿੰਘ ਲੰਗਾਹ ਨੇ ਵੱਡਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਜੇ ਹਾਈਕਮਾਨ ਨੇ ਉਨ੍ਹਾਂ ਨਾਲ ਸੰਪਰਕ ਨਾ ਕੀਤਾ ਤਾਂ 22 ਤਰੀਕ ਨੂੰ ਆਪਣੇ ਸਮਰਥਕਾਂ ਸਮੇਤ ਰੈਲੀ ਕਰਕੇ ਵੱਡਾ ਫੈਸਲਾ ਲੈਣਗੇ।

ਕਾਂਗਰਸੀ ਲੀਡਰ ਪਰਗਟ ਦੀ ਅਕਾਲੀ ਦਲ ਨੂੰ ਸਲਾਹ: ਇੰਡੀਆ ਅਲਾਇੰਸ ‘ਚ ਸ਼ਾਮਲ ਹੋ ਕੇ ਪਾਰਟੀ ਬਚਾਓ

ਜਲੰਧਰ ਕੈਂਟ ਦੇ ਵਿਧਾਇਕ ਪਰਗਟ ਸਿੰਘ ਨੇ ਅਕਾਲੀ ਦਲ ਨੂੰ ਭਾਰਤ ਗਠਜੋੜ ਵਿੱਚ ਸ਼ਾਮਲ ਹੋਣ ਦੀ ਸਲਾਹ ਦਿੱਤੀ ਹੈ। ਇਸ ਤੋਂ ਬਾਅਦ ਸ਼ਹਿਰ ਦੀ ਸਿਆਸਤ ਕਾਫੀ ਗਰਮਾ ਗਈ ਹੈ। ਪਰਗਟ ਸਿੰਘ ਨੇ ਕਿਹਾ- ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ ਦਾ ਪੰਜਾਬ ਨੂੰ ਬਹੁਤ ਨੁਕਸਾਨ ਹੋਇਆ ਹੈ।

ਪਰ ਦੇਸ਼ ਦੀ ਰਾਜਨੀਤੀ ਨੂੰ ਦੇਖਦੇ ਹੋਏ ਅਕਾਲੀ ਦਲ ਇੰਡੀਆ ਅਲਾਇੰਸ ਵਿੱਚ ਸ਼ਾਮਲ ਹੋ ਸਕਦਾ ਹੈ ਤਾਂ ਜੋ ਦੇਸ਼ ਨੂੰ ਬਚਾਇਆ ਜਾ ਸਕੇ। ਪਰਗਟ ਸਿੰਘ ਨੇ ਕਿਹਾ- ਜਦੋਂ ਮੈਂ ਅਕਾਲੀ ਦਲ ਦਾ ਵਿਧਾਇਕ ਸੀ ਤਾਂ ਪੰਜ ਸਾਲ ਅਕਾਲੀ ਦਲ ਦਾ ਕੰਮ ਦੇਖਿਆ। ਹੌਲੀ-ਹੌਲੀ ਮੈਨੂੰ ਉਨ੍ਹਾਂ ਦੀ ਨੀਤੀ ਬਾਰੇ ਪਤਾ ਲੱਗਾ। ਜਿਸ ਤੋਂ ਬਾਅਦ ਮੈਂ ਕਾਂਗਰਸ ਵਿੱਚ ਸ਼ਾਮਲ ਹੋ ਗਿਆ।

ਪਰਗਟ ਸਿੰਘ ਨੇ ਕਿਹਾ- ਮੇਰੀ ਉਸ ਨਾਲ ਕੋਈ ਲੜਾਈ ਨਹੀਂ ਸੀ, ਪਰ ਜਦੋਂ ਸਰਕਾਰ ਨੇ ਮੇਰੇ ਹਲਕੇ ਬਾਰੇ ਨਹੀਂ ਸੋਚਿਆ ਤਾਂ ਮੈਂ ਪਾਰਟੀ ਛੱਡ ਦਿੱਤੀ। ਪਰਗਟ ਸਿੰਘ ਨੇ ਕਿਹਾ- ਮੇਰੇ ਇਲਾਕੇ ਵਿੱਚ ਵੇਸਟ ਮੈਨੇਜਮੈਂਟ ਪਲਾਂਟ ਲਗਾਇਆ ਗਿਆ ਸੀ। ਹਲਕਾ ਵਾਸੀ ਇਸ ਦਾ ਸਖ਼ਤ ਵਿਰੋਧ ਕਰ ਰਹੇ ਸਨ।

Back to top button