IndiaPunjab

ਸ਼ੰਭੂ ਬਾਰਡਰ ‘ਤੇ ਕਈ ਸੀਨੀਅਰ ਪੱਤਰਕਾਰ ਸਿਰ ‘ਤੇ ਅੱਥਰੂ ਗੈਸ ਦਾ ਸ਼ੈੱਲ ਵੱਜਣ ਨਾਲ ਹੋਏ ਗੰਭੀਰ ਜ਼ਖਮੀ

3-4 senior journalists were seriously injured after a tear gas shell hit them on the Shambhu border.

ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਵੱਲੋਂ ਹਰਿਆਣਾ ਪੁਲਿਸ ਦੀ ਜਮ ਕੇ ਨਿਖੇਧੀ, ਸਰਕਾਰ ਨੂੰ ਚੇਤਾਵਨੀ

ਪੰਜਾਬ ਦੇ ਕਿਸਾਨ 5 ਹਜ਼ਾਰ ਟ੍ਰੈਕਟਰ-ਟਰਾਲੀਆਂ ਸਮੇਤ 15 ਹਾਜ਼ਰ ਤੋਂ ਵੱਧ ਕਿਸਾਨ ਸ਼ੰਭੂ ਬਾਰਡਰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪੁਲਿਸ ਵੱਲੋਂ ਰੁਕ-ਰੁਕ ਕੇ ਅੱਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਹਨ। ਹੁਣ ਤੱਕ ਪੁਲਿਸ ਵੱਲੋਂ 500 ਤੋਂ ਵੱਧ ਅੱਥਰੂ ਗੈਸ ਦੇ ਗੋਲੇ ਦਾਗੇ ਜਾ ਚੁੱਕੇ ਹਨ। ਪੰਜਾਬ ਦੇ ਸੀਨੀਅਰ ਪੱਤਰਕਾਰ ਨੀਲ ਭਲਿੰਦਰ ਸਿੰਘ ਦੇ ਸਿਰ ਤੇ ਅਥਰੂ ਗੈਸ ਦੇ ਗੋਲੇ ਦਾ ਸੈਲ ਵੱਜਾ ਅਤੇ ਉਨਾਂ ਦੇ ਸਿਰ ਤੇ ਗੰਭੀਰ ਸੱਟ ਲੱਗ ਗਈ ਅਤੇ ਉਹ ਲਹੂ ਲੁਹਾਨ ਹੋ ਗਏ। ਇੱਥੇ ਹੀ ਨਹੀਂ ਜੀ ਨਿਊਜ਼ ਦੇ ਐਂਕਰ ਅਤੇ ਪੱਤਰਕਾਰ ਕਿਸ਼ਨ ਸਿੰਘ ਬੀ ਅਥਰੂ ਗੈਸ ਦਾ ਸੈਲ ਲੱਗਣ ਕਾਰਨ ਜ਼ਖਮੀ ਹੋ ਗਏ ਹਨ ਇਸ ਤੋਂ ਪਹਿਲਾਂ ਅੱਜ ਤੱਕ ਦੇ ਪੱਤਰਕਾਰ ਸਤਿੰਦਰ ਚੌਹਾਨ ਵੀ ਜ਼ਖਮੀ ਹੋ ਚੁੱਕੇ ਹਨ। ਇਹਨਾਂ ਪੱਤਰਕਾਰਾਂ ਦੇ ਜਖਮੀ ਹੋਣ ਤੇ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਪੱਟੀ ਅਤੇ ਦੋਆਬਾ ਜੋਨ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਚਾਹਲ ਵੱਲੋਂ ਹਰਿਆਣਾ ਪੁਲਿਸ ਦੀ ਇਸ ਕਾਰਵਾਈ ਦੀ ਜਮ ਕੇ ਨਿਖੇਧੀ ਕੀਤੀ ਜਾ ਰਹੀ ਹੈ ਅਤੇ ਹਰਿਆਣਾ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ .

ਜਦੋਂ ਕਿਸਾਨ ਬੈਰੀਕੇਡ ਹਟਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਉਸ ਵੇਲੇ ਹਰਿਆਣਾ ਪੁਲਿਸ ਵੱਲੋਂ ਦਾਗੇ ਗਏ ਅਥਰੂ ਗੈਸ ਦਾ ਸੈੱਲ ਲੱਗਣ ਕਾਰਨ ਆਜਤਕ ਦਾ ਪੱਤਰਕਾਰ ਸਤਿੰਦਰ ਚੌਹਾਨ ਜ਼ਖਮੀ ਹੋ ਗਿਆ ਹੈ, ਜਿਸ ਤੋਂ ਬਾਅਦ ਉਸ ਨੂੰ ਰਾਜਪੁਰਾ ਦੇ ਇੱਕ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਜਦੋਂ ਪੁਲਿਸ ਵੱਲੋਂ ਕਿਸਾਨਾਂ ‘ਤੇ ਅਥਰੂ ਗੌਸ ਦੇ ਗੋਲੇ ਛੱਡੇ ਜਾ ਰਹੇ ਸਨ ਤਾਂ ਉਸ ਵੇਲੇ ਗੈਸ ਦਾ ਸੈੱਲ ਪੱਤਰਕਾਰ ਸਤਿੰਦਰ ਚੌਹਾਨ ਦੇ ਸਿਰ ‘ਤੇ ਲੱਗਿਆ।

ਦਿੱਲੀ ਜਾਣ ਦੀ ਜਿੱਦ ‘ਤੇ ਅੜੇ ਪੰਜਾਬ ਦੇ ਕਿਸਾਨ 5 ਹਜ਼ਾਰ ਟ੍ਰੈਕਟਰ-ਟਰਾਲੀਆਂ ਸਮੇਤ 15 ਹਾਜ਼ਰ ਤੋਂ ਵੱਧ ਕਿਸਾਨ ਸ਼ੰਭੂ ਬਾਰਡਰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪੁਲਿਸ ਵੱਲੋਂ ਰੁਕ-ਰੁਕ ਕੇ ਅੱਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਹਨ। ਹੁਣ ਤੱਕ ਪੁਲਿਸ ਵੱਲੋਂ 500 ਤੋਂ ਵੱਧ ਅੱਥਰੂ ਗੈਸ ਦੇ ਗੋਲੇ ਦਾਗੇ ਜਾ ਚੁੱਕੇ ਹਨ।

Back to top button