EducationChandigarhPunjab

ਸਕੂਲਾਂ ਵਿਚ ਛੁੱਟੀਆਂ ਵਿਚ ਮੁੜ ਵਾਧਾ, ਹੁਣ 29 ਜਨਵਰੀ ਨੂੰ ਹੀ ਖੁੱਲ੍ਹਣਗੇ ਸਕੂਲ!

Increase in holidays in schools, now schools will open only on January 29!

ਚੰਡੀਗੜ੍ਹ ਦੇ ਸਕੂਲਾਂ ਵਿਚ ਛੁੱਟੀਆਂ ਵਿਚ ਮੁੜ ਵਾਧਾ ਕਰ ਦਿੱਤਾ ਗਿਆ ਹੈ। ਠੰਢ ਤੇ ਸੰਘਣੀ ਧੁੰਦ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਪ੍ਰਸ਼ਾਸਨ ਨੇ ਇਸ ਸਬੰਧੀ ਨੋਟੀਫਿਕਸ਼ਨ ਜਾਰੀ ਕਰ ਦਿੱਤਾ ਹੈ। ਜਿਸ ਵਿਚ ਆਖਿਆ ਗਿਆ ਹੈ ਕਿ ਲਗਾਤਾਰ ਖਰਾਬ ਮੌਸਮ ਦੇ ਮੱਦੇਨਜ਼ਰ 23, 24 ਅਤੇ 25 ਨੂੰ ਯੂਟੀ ਚੰਡੀਗੜ੍ਹ ਦੇ ਕਿਸੇ ਵੀ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਵਿੱਚ ਪੰਜਵੀਂ ਜਮਾਤ ਤੱਕ ਫਿਜ਼ੀਕਲ ਕਲਾਸਾਂ ਨਹੀਂ ਹੋਣਗੀਆਂ।

ਹੁਣ ਇਨ੍ਹਾਂ ਜਮਾਤਾਂ ਲਈ ਸਕੂਲ 26 ਜਨਵਰੀ ਤੋਂ ਖੁੱਲ੍ਹਣਗੇ ਕਿਉਂਕਿ 26 ਨੂੰ ਗਣਤੰਤਰ ਦਿਵਸ ਹੈ ਤੇ ਇਸ ਦਿਨ ਸਕੂਲ ਦੇ ਸੀਮਤ ਵਿਦਿਆਰਥੀ ਹੀ ਪਰੇਡ ਲਈ ਸੱਦੇ ਜਾਂਦੇ ਹਨ ਤੇ ਆਮ ਤੌਰ ’ਤੇ ਅਗਲੇ ਦਿਨ ਪ੍ਰਸ਼ਾਸਨ ਵੱਲੋਂ ਛੁੱਟੀ ਕਰ ਦਿੱਤੀ ਜਾਂਦੀ ਹੈ ਜਿਸ ਕਾਰਨ ਹੁਣ ਇਨ੍ਹਾਂ ਜਮਾਤਾਂ ਲਈ ਸਕੂਲ 29 ਜਨਵਰੀ ਨੂੰ ਹੀ ਖੁੱਲ੍ਹਣਗੇ।

Back to top button