
ਲਹਿਰਾਗਾਗਾ ਦੇ ਨੇੜਲੇ ਪਿੰਡ ਲੇਹਲ ਖੁਰਦ ਵਿੱਚ ਸਰਕਾਰੀ ਸਕੂਲ ਵਿੱਚ ਬੱਚਿਆਂ ਦੀ ਪੜ੍ਹਾਈ ਨਾ ਕਰਨ ਤੋਂ ਦੁਖੀ ਪਿੰਡ ਵਾਸੀਆਂ ਨੇ ਸਕੂਲ ਨੂੰ ਤਾਲਾ ਲਗਾ ਕੇ ਪ੍ਰਿੰਸੀਪਲ ਅਤੇ ਅਧਿਆਪਕ ਨੂੰ ਸਕੂਲ ਵਿੱਚ ਹੀ ਲਾਇਆ ਤਾਲਾ ਅਤੇ ਸਕੂਲ ਦੇ ਸਾਹਮਣੇ ਧਰਨਾ ਦੇ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰੇਸ਼ਾਨ ਪਿੰਡ ਵਾਸੀਆਂ ਨੇ ਦੱਸਿਆ ਕਿ ਸਕੂਲ ਵਿੱਚ ਅਧਿਆਪਕ ਥੋੜ੍ਹੇ ਹੀ ਹਨ, ਬੱਚੇ ਜ਼ਿਆਦਾ ਹਨ, ਉਨ੍ਹਾਂ ਦੀ ਪੜ੍ਹਾਈ ਬਿਲਕੁਲ ਵੀ ਨਹੀਂ ਹੋ ਰਹੀ, ਸਿਰਫ਼ ਇਕੱਠੇ ਕਰਕੇ ਬੈਠਾ ਲਿਆ ਜਾਂਦਾ ਹੈ।

ਪ੍ਰਦਰਸ਼ਨ ਕਰਦੇ ਹੋਏ ਪਿੰਡ ਵਾਸੀਆਂ ਨੇ ਮੀਡੀਆ ਕਰਮੀਆਂ ਨੂੰ ਦੱਸਿਆ ਕਿ ਇਹ ਸਾਡੇ ਪਿੰਡ ਦਾ ਸਰਕਾਰੀ ਸਕੂਲ ਹੈ, ਇੱਥੇ ਬੱਚਿਆਂ ਨੂੰ ਪੜ੍ਹਾਉਣ ਲਈ ਇੱਕ ਅਧਿਆਪਕ ਹੀ ਨਹੀਂ ਹੈ, ਇੱਥੇ ਜ਼ਿਆਦਾ ਬੱਚੇ ਹਨ ਅਤੇ ਇੱਥੇ 12 ਅਧਿਆਪਕ ਹਨ, ਉਹ ਹੀ ਬੱਚਿਆਂ ਨੂੰ ਪੜ੍ਹਾ ਰਹੇ ਹਨ। ਉਹ ਬੱਚਿਆ ਨੀ ਸਿਰਫ ਕੰਟਰੋਲ ਕਰਕੇ ਬੈਠਾ ਰਹੇ ਨੇ, ਇੱਥੇ ਪੜ੍ਹਾਈ ਬਿਲਕੁਲ ਨਹੀਂ ਹੁੰਦੀ