
ਸਾਬਕਾ ਵਿਧਾਇਕ ਕਿਸ਼ੋਰ ਸਮਰੀਤੇ ਵਲੋਂ ਨਵੇਂ ਸੰਸਦ ਭਵਨ (ਸੈਂਟਰਲ ਵਿਸਟਾ) ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਜਿਸ ਕਾਰਨ ਦਿਲੀ ਦੀ ਕਰਾਈਮ ਬਰਾਂਚ ਨੇ ਸਾਬਕਾ ਵਿਧਾਇਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਮਰੀਤੇ ਨੇ ਲੋਕ ਸਭਾ ਤੇ ਰਾਜ ਸਭਾ ਦੇ ਸਕਿਉਰਿਟੀ ਜਨਰਲ ਨੂੰ ਪੱਤਰ ਭੇਜ ਕੇ ਸੰਸਦ ਭਵਨ ਨੂੰ ਉਡਾਉਣ ਦੀ ਧਮਕੀ ਦਿੱਤੀ ਸੀ।
ਦਿੱਲੀ ਕਰਾਈਮ ਬਰਾਂਚ ਦੇ ਡੀਸੀਪੀ ਅਮਿਤ ਗੋਇਲ ਨੇ ਦੱਸਿਆ ਕਿ ਸਮਰੀਤੇ ਨੂੰ ਭੋਪਾਲ ਦੇ ਕੋਲਾਰ ਦੇ ਆਰਚਰਡ ਪੈਲੇਸ ਤੋਂ ਗ੍ਰਿਫ਼ਤਾਰ ਕੀਤਾ ਗਿਆ।