Jalandhar

ਸਵੇਰੇ ਸਮੇਂ ਸਕੂਲ ਬੱਸ ਨਾਲ ਦਰਦਨਾਕ ਹਾਦਸਾ; 1 ਮਾਸੂਮ ਦੀ ਮੌਤ, ਕਈ ਜ਼ਖ਼ਮੀ, ਮਾਸੂਮ ਦਾ ਕਾਤਲ ਕੌਣ ?

School bus collided with a tree, 1 student died, many injured

ਜਗਰਾਉਂ ਦੇ ਰਾਏਕੋਟ ਰੋਡ ‘ਤੇ ਪ੍ਰਾਈਵੇਟ ਸਕੂਲ ਦੀ ਇਕ ਬੱਸ ਦਾ ਸੰਤੁਲਨ ਵਿਗੜਨ ਕਾਰਨ ਸੜਕ ਕਿਨਾਰੇ ਲੱਗੇ ਦਰੱਖ਼ਤ ਨਾਲ ਜਾ ਟਕਰਾਈ। ਦਰਦਨਾਕ ਹਾਦਸੇ ‘ਚ ਪਹਿਲੀ ਜਮਾਤ ਦੇ ਇਕ ਵਿਦਿਆਰਥੀ ਦੀ ਮੌਤ ਹੋ ਗਈ ਜਦਕਿ ਕਈ ਜ਼ਖ਼ਮੀ ਹੋ ਗਏ।

ਪੁਲਿਸ ਦੀ ਮਿਲੀਭੁਗਤ ਨਾਲ ਕਾਲਾ ਬੱਕਰਾ ‘ਚ ਧੜੱਲੇ ਨਾਲ ਚੱਲ ਰਿਹਾ ਨਜਾਇਜ਼ ਦੜੇ ਸੱਟੇ ‘ਤੇ ਲਾਟਰੀ ਦਾ ਕਾਰੋਬਾਰ

ਪ੍ਰਾਈਵੇਟ ਸਕੂਲ ਦੀ ਬੱਸ ਲਾਗਲੇ ਪਿੰਡਾਂ ‘ਚੋਂ ਰੋਜ਼ਾਨਾ ਵਾਂਗ ਵਿਦਿਆਰਥੀਆਂ ਨੂੰ ਸਕੂਲ ਲੈ ਕੇ ਆ ਰਹੀ ਸੀ। ਸਥਾਨਕ ਰਾਏਕੋਟ ਰੋਡ ‘ਤੇ ਸਾਇੰਸ ਕਾਲਜ ਨੇੜੇ ਅਚਾਨਕ ਬੱਸ ਦਾ ਸੰਤੁਲਨ ਵਿਗੜ ਗਿਆ ਜੋ ਸੜਕ ਕਿਨਾਰੇ ਲੱਗੇ ਦਰੱਖ਼ਤ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ‘ਚੋਂ ਇਕ ਵਿਦਿਆਰਥੀ ਬਾਹਰ ਡਿੱਗ ਪਿਆ ਤੇ ਉਸਦੀ ਮੌਤ ਹੋ ਗਈ।  

ਸਕੂਲ ਪ੍ਰਸਾਸ਼ਨ ‘ਤੇ ਉੱਠੇ ਸਵਾਲ: ਦੱਸ ਦਈਏ ਕਿ ਹਾਦਸੇ ਤੋਂ ਬਾਅਦ ਜਿੱਥੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਉੱਥੇ ਹੀ ਮ੍ਰਿਤਕ ਬੱਚੇ ਦੇ ਮਾਪਿਆਂ ਅਤੇ ਸਰਪੰਚ ਨੇ ਸਕੂਲ ਪ੍ਰਸਾਸ਼ਨ ‘ਤੇ ਵੱਡੇ ਸਵਾਲ ਖੜ੍ਹੇ ਕਰਦੇ ਆਖਿਆ ਕਿ ਕੋਈ ਵੀ ਸਕੂਲ ਪ੍ਰਸਾਸ਼ਨ ਦਾ ਅਧਿਕਾਰੀ ਹਾਦਸੇ ਵਾਲੀ ਥਾਂ ਨਹੀਂ ਪਹੁੰਚਿਆ, ਜਿਸ ਕਾਰਨ ਪਿੰਡ ਵਾਸੀਆਂ ‘ਚ ਰੋਸ ਪਾਇਆ ਜਾ ਰਿਹਾ ਹੈ। ਇਸ ਹਾਦਸੇ ਦਾ ਜਿਵੇਂ ਹੀ ਪਿੰਡ ਵਾਲਿਆਂ ਨੂੰ ਪਤਾ ਲੱਗਾ, ਤਾਂ ਉਹ ਮੌਕੇ ਉੱਤੇ ਪਹੁੰਚ ਗਏ। ਇਸ ਤੋਂ ਬਾਅਦ ਆ ਕੇ ਸਰਪੰਚ ਨੇ ਕਿਹਾ ਕਿ ਇੱਕ ਘੰਟੇ ਬਾਅਦ ਪ੍ਰਸ਼ਾਸਨ ਦੇ ਦੋ ਪੁਲਿਸ ਮੁਲਾਜ਼ਮ ਮੌਕੇ ਉੱਤੇ ਪਹੁੰਚੇ ਹਨ। ਜਦਕਿ, ਸਕੂਲ ਦਾ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਕੋਈ ਵੀ ਟੀਚਰ ਜਾਂ ਪ੍ਰਿੰਸੀਪਲ ਮੌਕੇ ਉੱਤੇ ਨਹੀਂ ਪਹੁੰਚਿਆਂ। ਉੱਥੇ ਹੀ ਲੋਕਾਂ ਨੇ ਕਿਹਾ ਕਿ ਬੱਸ ਦਾ ਹਾਲਤ ਬਹੁਤ ਘੱਟੀਆ ਹਾਲਤ ਵਿੱਚ ਹੈ।ਲੋਕਾਂ ਨੂੰ ਸ਼ੱਕ ਹੈ ਕਿ ਸਕੂਲ ਬੱਸ ਡਰਾਈਵਰ ਨੇ ਕੋਈ ਨਸ਼ਾ ਕੀਤਾ ਹੋਇਆ ਸੀ ਜਿਸ ਕਰਕੇ ਉਸ ਨੇ ਇੰਨੀ ਤੇਜ਼ ਰਫ਼ਤਾਰ ਵਿੱਚ ਬੱਸ ਦੌੜਾਈ ਅਤੇ ਸਿੱਧਾ ਦਰੱਖਤ ਦੇ ਵਿੱਚ ਜਾ ਮਾਰੀ।

Back to top button