
ਬਰਨਾਲਾ-ਬਠਿੰਡਾ ਹਾਈਵੇ (Barnala-Bathinda highway) ‘ਤੇ ਕਸਬਾ ਹੰਡਿਆਇਆ (Handiyaya) ਨੇੜੇ ਇੱਕ ਸਕੂਲ ਵੈਨ ਨੂੰ ਅੱਗ ਲੱਗ ਗਈ।
ਸ਼ੁਕਰ ਹੈ ਕਿ ਅੱਗ ਲੱਗਣ ਸਮੇਂ ਸਕੂਲ ਵੈਨ ਵਿੱਚ ਕੋਈ ਵੀ ਬੱਚਾ ਨਾ ਹੋਣ ਕਰਕੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।
ਜਾਣਕਾਰੀ ਅਨੁਸਾਰ ਵੈਨ ਚਾਲਕ ਕਿਸੇ ਕੰਮ ਲਈ ਜਾ ਰਿਹਾ ਸੀ। ਇਸ ਦੌਰਾਨ ਬੈਟਰੀ ‘ਚੋਂ ਸਪਾਰਕਿੰਗ ਹੋਣ ਕਾਰਨ ਵੈਨ ‘ਚੋਂ ਧੂੰਆਂ ਨਿਕਲਣ ਲੱਗਾ ਅਤੇ ਦੇਖਦੇ ਹੀ ਦੇਖਦੇ ਇਸ ਨੇ ਭਿਆਨਕ ਅੱਗ ਦਾ ਰੂਪ ਧਾਰਨ ਕਰ ਲਿਆ। ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।