ਸਕੇ ਭਰਾਵਾਂ ਵੱਲੋਂ ਖੁਦਕੁਸ਼ੀ ਦਾ ਮਾਮਲਾ: SHO ‘ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਕਮਿਸ਼ਨਰ ਦਫ਼ਤਰ ਪਹੁੰਚਿਆ ਪਰਿਵਾਰ

ਸੁਲਤਾਨਪੁਰ ਲੋਧੀ ਇਲਾਕੇ ‘ਚ 2 ਚਚੇਰੇ ਭਰਾਵਾਂ ਵੱਲੋਂ ਬਿਆਸ ਦਰਿਆ ‘ਚ ਛਾਲ ਮਾਰਨ ਦੇ ਮਾਮਲੇ ‘ਚ ਗੁੱਸੇ ‘ਚ ਆਏ ਪਰਿਵਾਰ ਅਤੇ ਦੋਸਤਾਂ ਨੇ ਜਲੰਧਰ ਪੁਲਸ ਕਮਿਸ਼ਨਰ ਦਫਤਰ ਨੂੰ ਮੰਗ ਪੱਤਰ ਸੌਂਪਿਆ ਹੈ। ਪਰਿਵਾਰ ਨੇ ਐਸਐਚਓ ਤੋਂ ਇਲਾਵਾ ਹੋਰ ਮੁਲਜ਼ਮਾਂ ਖ਼ਿਲਾਫ਼ ਵੀ ਕਾਰਵਾਈ ਦੀ ਮੰਗ ਕੀਤੀ ਹੈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਾਨਵਜੀਤ ਸਿੰਘ ਅਤੇ ਜਸ਼ਨਬੀਰ ਸਿੰਘ ਨੂੰ ਬਿਆਸ ਵਿੱਚ ਛਾਲ ਮਾਰ ਕੇ 3 ਦਿਨ ਬੀਤ ਚੁੱਕੇ ਹਨ ਪਰ ਅਜੇ ਤੱਕ ਦੋਵਾਂ ਭਰਾਵਾਂ ਦੀਆਂ ਲਾਸ਼ਾਂ ਨਹੀਂ ਮਿਲੀਆਂ ਹਨ। ਹਾਲਾਂਕਿ ਕਪੂਰਥਲਾ ‘ਚ ਐੱਸਐੱਚਓ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਪਰਿਵਾਰ ਵਾਲੇ ਥਾਣੇ ਦੇ ਐੱਸਐੱਚਓ ਅਤੇ ਹੋਰ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਹਨ।
ਪਰਿਵਾਰ ਦਾ ਦੋਸ਼ ਹੈ ਕਿ ਢਿੱਲੋਂ ਨੇ ਆਪਣੀ ਭੈਣ ਦੇ ਸਹੁਰਿਆਂ ਨਾਲ ਚੱਲ ਰਹੇ ਝਗੜੇ ਦੌਰਾਨ ਥਾਣਾ ਤਲਵੰਡੀ ਚੌਧਰੀਆਂ ਅਧੀਨ ਪੈਂਦੇ ਇਲਾਕੇ ਗੋਇੰਦਵਾਲ ਸਾਹਿਬ ਪੁਲ ਤੋਂ ਬਿਆਸ ਦਰਿਆ ਵਿੱਚ ਛਾਲ ਮਾਰ ਦਿੱਤੀ। ਜਲੰਧਰ ਦੇ ਥਾਣਾ ਨੰਬਰ ਇੱਕ ਦੇ ਐੱਸਐੱਚਓ ‘ਤੇ ਉਸ ਦੀ ਬੇਇੱਜ਼ਤੀ ਕਰਨ ਦੇ ਦੋਸ਼ ਲੱਗੇ ਸਨ। ਇਸੇ ਮਾਮਲੇ ਸਬੰਧੀ ਜਲੰਧਰ ਦੇ ਥਾਣਾ ਇਕ ਦੇ ਇੰਚਾਰਜ ਨਵਦੀਪ ਸਿੰਘ ਖਿਲਾਫ ਕਪੂਰਥਲਾ ‘ਚ ਸ਼ਿਕਾਇਤ ਦਰਜ ਕਰਵਾਈ ਗਈ ਸੀ।
ਅਜੇ ਤੱਕ ਦੋਵਾਂ ਭਰਾਵਾਂ ਦਾ ਕੋਈ ਸੁਰਾਗ ਨਹੀਂ ਲੱਗਾ, ਜਿਸ ਕਾਰਨ ਪਰਿਵਾਰਕ ਮੈਂਬਰਾਂ ਅਤੇ ਨਜ਼ਦੀਕੀ ਲੋਕਾਂ ਨੇ ਥਾਣਾ ਇਕ ਦੇ ਬਾਹਰ ਨਵਦੀਪ ਸਿੰਘ ਖਿਲਾਫ ਧਰਨਾ ਦਿੱਤਾ।