PoliticsPunjab

ਸਟੇਜ ‘ਤੇ ਬੈਠਣ ‘ਤੇ ਆਪ MLA ‘ਤੇ ਨਗਰ ਕੌਂਸਲ ਪ੍ਰਧਾਨ ਹੋਏ ਹੱਥੋਪਾਈ, ਪ੍ਰਸ਼ਾਸਨ ਨੂੰ ਪਈ ਹੱਥਾਂ ਪੈਰਾਂ ਦੀ

AAP MLA and Municipal Council President scuffle after sitting on stage, administration gets into a fight

AAP MLA and Municipal Council President scuffle after sitting on stage, administration gets into a fight

ਮੌੜ ਮੰਡੀ ਵਿੱਚ 26 ਜਨਵਰੀ ਗਣਤੰਤਰ ਦਿਵਸ ਮੌਕੇ ‘ਤੇ ਹਲਕਾ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਅਤੇ ਨਗਰ ਕੌਂਸਲ ਦੇ ਪ੍ਰਧਾਨ ਕਰਨੈਲ ਸਿੰਘ ਨਾਲ ਪ੍ਰੋਗਰਾਮ ਵਿੱਚ ਬੈਠਣ ਨੂੰ ਲੈ ਕੇ ਹੱਥੋ ਪਾਈ ਹੋਈ। ਇਸ ਕਾਰਨ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਇਸ ਹੱਥੋਂ ਪਾਈ ਤੋਂ ਬਾਅਦ ਨਗਰ ਕੌਂਸਲ ਪ੍ਰਧਾਨ ਕਰਨੈਲ ਸਿੰਘ ਨੇ ਹਲਕਾ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ‘ਤੇ 30 ਲੱਖ ਵਿੱਚ ਖਰੀਦਣ ਦੇ ਇਲਜ਼ਾਮ ਲਾਏ ਹਨ। ਮੌੜ ਨਿਵਾਸੀਆਂ ਨੇ ਕਿਹਾ ਹਲਕਾ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਅਤੇ ਨਗਰ ਕੌਂਸਲ ਪ੍ਰਧਾਨ ਕਰਨੈਲ ਸਿੰਘ ਦੀ ਆਪਸੀ ਲੜਾਈ ਕਰਨ ਰਾਸ਼ਟਰੀ ਝੰਡੇ ਦਾ ਅਪਮਾਨ ਹੋਇਆ ਹੈ। ਦੂਜੇ ਪਾਸੇ ਪੱਖ ਜਾਨਣ ਲਈ ਵਿਧਾਇਕ ਨੂੰ ਵਾਰ-ਵਾਰ ਫੋਨ ਕੀਤਾ ਪਰ ਉਹਨਾਂ ਫੋਨ ਨਹੀਂ ਚੁੱਕਿਆ।

Back to top button