ਪਟਿਆਲਾ ਦੇ ਸ਼ੇਰਾਂ ਵਾਲੇ ਗੇਟ ਕੋਲ ਸਥਿਤ ਸਟੇਟ ਬੈਂਕ ਆਫ ਇੰਡੀਆ ’ਚੋਂ 35 ਲੱਖ ਰੁਪਏ ਚੋਰੀ ਕਰ ਲਏ। ਬੈਂਕ ਦੇ ਮੁਲਾਜ਼ਮ ਇਥੇ ਸਥਿਤ ਏਟੀਐੱਮ ਵਿੱਚ ਪੈਸੇ ਪਾਉਣ ਲਈ ਆਏ ਸਨ। ਪੈਸਿਆਂ ਵਾਲਾ ਬੈਗ ਬੈਂਕ ਦੇ ਇਕ ਕਾਊਟਰ ’ਚ ਪਿਆ ਸੀ, ਜਿਸ ਦੀ ਪਹਿਲਾਂ ਤੋਂ ਖੜ੍ਹੇ 8 ਸਾਲਾਂ ਬੱਚੇ ਨੂੰ ਪਤਾ ਸੀ।
ਲੜਕਾ ਬੈਂਕ ਵਿਚੋਂ ਨੋਟਾਂ ਵਾਲਾ ਬੈਗ ਲੈ ਕੇ ਫ਼ਰਾਰ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਸ਼ਹਿਰ ਵਿਚ ਚੌਕਸੀ ਵਧਾ ਦਿੱਤੀ ਹੈ।