
ਪੱਤਰਕਾਰ ਭਾਈਚਾਰੇ ਵਲੋਂ ਸੀ. ਪੱਤਰਕਾਰ ਪਿਓ ਦੇ ਅੰਤਿਮ ਸਸਕਾਰ ਸਮੇ ਪੁੱਤ ਨੂੰ ਵਿਜੀਲੈਂਸ ਵਲੋਂ ਗ੍ਰਿਫਤਾਰ ਕਰਨ ਦੀ ਸਖ਼ਤ ਨਖੇਦੀ
ਚੰਡੀਗੜ੍ਹ ਪੰਜਾਬ ਜਰਨਾਲਿਸਟ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਜਸਬੀਰ ਸਿੰਘ ਪਟੀ, ਜਲੰਧਰ ਜੋਨ ਪ੍ਰਧਾਨ ਸ਼ਿੰਦਰਪਾਲ ਸਿੰਘ ਚਾਹਲ, ਜ. ਸਕੱਤਰ ਜਨਰਲ ਅਮਨਦੀਪ ਮਹਿਰਾ ਅਤੇ ਮੀਡੀਆ ਕਲੱਬ ਰਜਿ. ਜਿਲ੍ਹਾ ਜਲੰਧਰ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਚਾਹਲ, ਜ. ਸਕੱਤਰ ਮਹਾਂਬੀਰ ਸੇਠ ਸਮੇਤ ਸਮੂਹ ਅਹੁਦੇਦਾਰਾਂ ਨੇ ਕਿਹਾ ਸੀ. ਪੱਤਰਕਾਰ ਪਰਵਾਨਾ ਦੇ ਦਿਹਾਂਤ ਨਾਲ ਪੱਤਰਕਾਰੀ ਦੇ ਇਕ ਯੁੱਗ ਦਾ ਅੰਤ ਹੋ ਗਿਆ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਬਾਪ ਦੀ ਚਿਖਾ ਠੰਡੀ ਹੋਣ ਤੋਂ ਪਹਿਲਾਂ ਹੀ ਪੁੱਤ ਨੂੰ ਹਿਰਾਸਤ ਵਿਚ ਲੈਣ ਦੀ ਨਿੰਦਾਂ ਕਰਦੇ ਹੋਏ ਕਿਹਾ ਕਿ ਵਿਜੀਲੈਂਸ ਅਧਿਕਾਰੀਆਂ ਨੂੰ ਮੌਕਾ ਵਿਚਾਰਨਾ ਚਾਹੀਦਾ ਸੀ।
ਐਸੋਸੀਏਸ਼ਨ/ਕਲੱਬ ਆਗੂਆਂ ਨੇ ਕਿਹਾ ਕਿ ਬੇਸ਼ੱਕ ਐੱਸ.ਪੀ ਸਿੰਘ ਵਿਜੀਲੈਂਸ ਨੂੰ ਇਕ ਕੇਸ ਵਿਚ ਲੋੜੀਂਦਾ ਹੈ, ਪਰ ਉਨ੍ਹਾਂ ਨੂੰ ਸੀਨੀਅਰ ਪੱਤਰਕਾਰ ਤੇ ਬਾਪ ਦੇ ਭੋਗ ਤੱਕ ਹਿਰਾਸਤ ਵਿਚ ਲੈਣ ਦੀ ਰਾਹਤ ਦੇਣੀ ਚਾਹੀਦੀ ਸੀ। ਮਾਂ ਬਾਪ ਦੇ ਸਸਕਾਰ ਅਤੇ ਭੋਗ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਤਾਂ ਅਦਾਲਤਾਂ ਵੀ ਵੱਡੇ ਵੱਡੇ ਮਾਮਲਿਆਂ ਵਿਚ ਗ੍ਰਿਫ਼ਤਾਰ ਵਿਅਕਤੀਆਂ ਨੂੰ ਜਮਾਨਤ ਦਿੰਦੀਆਂ ਹਨ।

ਜਦਕਿ ਐੱਸ.ਪੀ ਸਿੰਘ ਵਿਜੀਲੈਂਸ ਅਧਿਕਾਰੀਆਂ ਨੂੰ ਬਾਪ ਦੇ ਭੋਗ ਤੱਕ ਇੱਥੋ ਤੱਕ ਗੁਰਦੁਆਰਾ ਸਾਹਿਬ ਵਿਚ ਅਲਾਹਣੀਆਂ ਦਾ ਪਾਠ ਵਿਚ ਸ਼ਾਮਲ ਹੋਣ ਲਈ ਮਿੰਨਤਾਂ ਕਰਦਾ ਰਿਹਾ। ਪਰ ਵਿਜੀਲੈਂਸ ਅਧਿਕਾਰੀਆਂ ਨੇ ਇਕ ਨਾ ਸੁਣੀ।
ਉੱਧਰ ਸੁਖਬੀਰ ਸਿੰਘ ਬਾਦਲ ਨੇ ਵਿਜੀਲੈਂਸ ਵਿਭਾਗ ਵੱਲੋਂ ਇਸ ਸ਼ਰਮਨਾਕ ਹਕਰਤ ਦੀ ਸਖ਼ਤ ਸ਼ਬਦਾਂ ‘ਚ ਨਖੇਦੀ ਕੀਤੀ ਹੈ । ਉਨ੍ਹਾਂ ਕਿਹਾ ਕਿ , “ਸ਼ਮਸ਼ਾਨਘਾਟ ਵਿੱਚ ਆਪਣੇ ਪਿਤਾ ਦੇ ਅੰਤਿਮ ਸਸਕਾਰ ਦੀਆਂ ਰਸਮਾਂ ਨਿਭਾਅ ਰਹੇ ਪੁੱਤਰ ਨੂੰ ਗ੍ਰਿਫਤਾਰ ਕਰਨਾ ਬਹੁਤ ਹੀ ਨਿਰਦਈ ਅਤੇ ਬੇਰਹਿਮੀਪੂਰਣ ਕਾਰਵਾਈ ਹੈ।