EntertainmentIndia
ਸਰਕਾਰੀ ਸਕੂਲ ਦਾ ਪ੍ਰਿੰਸੀਪਲ 600 ਵਿਦਿਆਰਥਣਾਂ ਦੀ 6 ਲੱਖ ਰੁਪਏ ਫੀਸ ਲੈ ਕੇ ਫਰਾਰ
Principal of government school absconds after taking Rs 6 lakh fee of 600 female students

ਸਰਕਾਰੀ ਸਕੂਲ ਦਾ ਪ੍ਰਿੰਸੀਪਲ 12ਵੀਂ ਕਲਾਸ ਦੀਆਂ 600 ਵਿਦਿਆਰਥਣਾਂ ਦੀ 6 ਲੱਖ ਰੁਪਏ ਫੀਸ ਲੈ ਕੇ ਫਰਾਰ ਹੋ ਗਿਆ ਹੈ। ਹਰਿਆਣਾ ਦੇ ਫਰੀਦਾਬਾਦ ਦਾ ਪ੍ਰਿੰਸੀਪਲ ਛੱਤਰਪਾਲ ਪਿਛਲੇ 3 ਦਿਨ ਤੋਂ ਗੁੰਮ ਹੈ। ਉਸ ਨੇ ਕਿਸੇ ਅਧਿਕਾਰੀ ਜਾਂ ਅਧਿਆਪਕ ਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਦਿੱਤੀ।ਉਸ ਦੇ ਦੋਵੇਂ ਮੋਬਾਈਲ ਵੀ ਬੰਦ ਹਨ।
ਜਿਕਰਯੋਗ ਹੈ ਕਿ ਫੀਸ ਜਮ੍ਹਾਂ ਨਾ ਹੋਣ ਕਰਕੇ ਸਕੂਲ ਨੇ ਕੁਝ ਵਿਦਿਆਰਥਣਾਂ ਨੂੰ ਪੜ੍ਹਾਈ ਤੋਂ ਰੋਕ ਦਿੱਤਾ। ਜਿਸ ਤੋਂ ਬਾਅਦ ਪੂਰਾ ਮਾਮਲਾ ਸਾਹਮਣੇ ਆਇਆ। ਪ੍ਰਿੰਸੀਪਲ ਦੇ ਫੀਸ ਸਮੇਤ ਫਰਾਰ ਹੋਣ ਨਾਲ ਵਿਦਿਆਰਥਣਾਂ ਦੀ ਫਰਵਰੀ ਵਿਚ ਹੋਣ ਵਾਲੀ ਬੋਰਡ ਪ੍ਰੀਖਿਆ ‘ਤੇ ਸੰਕਟ ਆ ਗਿਆ ਹੈ।