India
ਸਰਕਾਰ ਘਬਰਾਈ, ਟਰੈਕਟਰਾਂ ‘ਚ ਵਾਧੂ ਤੇਲ ਪਾਉਣ ‘ਤੇ ਲਾਈ ਰੋਕ, ਪੈਟਰੋਲ ਪੰਪ ਮਾਲਕਾ ਨੂੰ ਹੁਕਮ ਜਾਰੀ
Govt bans extra oil in tractors, orders issued to petrol pump owners
ਕਿਸਾਨਾਂ ਵੱਲੋਂ ਦਿੱਲੀ ਵੱਲ ਕੂਚ ਦੇ ਸੱਦੇ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਰੋਕਣ ਲਈ ਪੂਰੀ ਤਿਆਰੀ ਕਰ ਲਈ ਹੈ। ਅੰਬਾਲਾ ਦੇ ਸ਼ੰਭੂ ਬਾਰਡਰ ‘ਤੇ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤੇ ਗਏ ਹਨ। ਨਾਲ ਹੀ ਬੈਰੀਕੇਡਿੰਗ ਦੀਆਂ ਤਿੰਨ ਪਰਤਾਂ ਵੀ ਕੀਤੀਆਂ ਗਈਆਂ ਹਨ।
ਇਧਰ, ਪਾਣੀਪਤ ਪ੍ਰਸ਼ਾਸਨ ਨੇ ਨਵੇਂ ਹੁਕਮ ਜਾਰੀ ਕਰ ਦਿੱਤੇ ਹਨ। ਪ੍ਰਸ਼ਾਸਨ ਨੇ ਪੈਟਰੋਲ ਪੰਪ ਮਾਲਕਾਂ ਨੂੰ ਪੱਤਰ ਭੇਜ ਕੇ ਆਖਿਆ ਹੈ ਕਿ ਕਿਸੇ ਵੀ ਟਰੈਕਟਰ ਵਿਚ 10 ਲਿਟਰ ਤੋਂ ਵਾਧੂ ਤੇਲ ਨਾ ਪਾਇਆ ਜਾਵੇ। ਇਸ ਤੋਂ ਇਲ਼ਾਵਾ ਖੁੱਲ਼੍ਹੇ ਵਿਚ ਤੇਲ ਦੇਣ ਉਤੇ ਰੋਕ ਲਗਾ ਦਿੱਤੀ ਗਈ ਹੈ।