
ਸਰਬੱਤ ਦਾ ਭਲਾ ਸਾਂਝਾ ਮੰਚ ਪੰਜਾਬ ਵੱਲੋਂ ਭਾਜਪਾ ਉਮੀਦਵਾਰ ਦੀ ਹਮਾਇਤ ਦਾ ਐਲਾਨI
ਬਾਬਾ ਸੁਖਦੀਪ ਸਿੰਘ ਖ਼ਾਲਸਾ ਦੇ ਮੰਚ ਵੱਲੋਂ ਹਿਮਾਇਤ ਮਿਲਣ ਨਾਲ ਸਾਡੀ ਸਥਿਤੀ ਹੋਈ ਹੋਰ ਮਜ਼ਬੂਤ : ਅਸ਼ਵਨੀ ਸ਼ਰਮਾ
ਜਲੰਧਰ 7 ਮਈ ( ) : ਅੱਜ ਸਰਬੱਤ ਦਾ ਭਲਾ ਸਾਂਝਾ ਮੰਚ ਪੰਜਾਬ ਦੇ ਮੁੱਖ ਸੇਵਾਦਾਰ ਬਾਬਾ ਸੁਖਦੀਪ ਸਿੰਘ ਖ਼ਾਲਸਾ ਵੱਲੋਂ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਹਾਜ਼ਰੀ ਵਿੱਚ ਲੋਕ ਸਭਾ ਜਿਮਣੀ ਚੋਣ ਵਿੱਚ ਭਾਜਪਾ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਦੀ ਹਮਾਇਤ ਦਾ ਐਲਾਨ ਕਰ ਦਿੱਤਾ ਗਿਆ ਹੈ। ਬਾਬਾ ਸੁਖਦੀਪ ਸਿੰਘ ਖ਼ਾਲਸਾ ਨੇ ਕਿਹਾ ਕਿ ਸਾਡੀ ਜਥੇਬੰਦੀ ਦੇ ਸਾਰੇ ਵਰਕਰ ਤਨਦੇਹੀ ਨਾਲ ਕੰਮ ਕਰਕੇ ਭਾਜਪਾ ਉਮੀਦਵਾਰ ਅਟਵਾਲ ਨੂੰ ਜਿਤਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾਉਣਗੇ।
ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇਸ ਮੋਕੇ ਤੇ ਬੋਲਦਿਆਂ ਕਿਹਾ ਕਿ ਬਾਬਾ ਸੁਖਦੀਪ ਸਿੰਘ ਖ਼ਾਲਸਾ ਦੇ ਮੰਚ ਵੱਲੋਂ ਭਾਜਪਾ ਉਮੀਦਵਾਰ ਅਟਵਾਲ ਨੂੰ ਹਿਮਾਇਤ ਮਿਲਣ ਨਾਲ ਜਲੰਧਰ ਚੋਣ ‘ਚ ਸਾਡੀ ਸਥਿਤੀ ਹੋਰ ਮਜ਼ਬੂਤ ਹੋ ਗਈ ਹੈ। ਉਹਨਾਂ ਭਾਜਪਾ ਉਮੀਦਵਾਰ ਨੂੰ ਡਟਵੀਂ ਹਿਮਾਇਤ ਦੇਣ ਲਈ ਜਥੇਬੰਦੀ ਦਾ ਧੰਨਵਾਦ ਕੀਤਾ। ਇਸ ਮੋਕੇ ਗੁਰਪਾਲ ਸਿੰਘ ਸੰਧੂ, ਬਾਬਾ ਮੰਗਲ ਸਿੰਘ, ਬਾਬਾ ਪਰਨਾਮ ਸਿੰਘ ਛੀਨਾ, ਧਰਮ ਸਿੰਘ ਖ਼ਾਲਸਾ, ਚੰਨਣ ਸਿੰਘ ਖ਼ਾਲਸਾ, ਜਸਵਿੰਦਰ ਸਿੰਘ ਖ਼ਾਲਸਾ, ਜਸਵੰਤ ਸਿੰਘ ਖ਼ਾਲਸਾ, ਦਿਲਪ੍ਰੀਤ ਸਿੰਘ ਖ਼ਾਲਸਾ, ਬਬਲਜੀਤ ਸਿੰਘ, ਇਕਬਾਲ ਸਿੰਘ, ਤੇਜਵੀਰ ਸਿੰਘ, ਰਣਜੀਤ ਸਿੰਘ, ਮਨੀ ਸਿੰਘ, ਸੁਖਵੰਤ ਸਿੰਘ, ਲਵਪ੍ਰੀਤ ਸਿੰਘ, ਬਲਜਿੰਦਰ ਸਿੰਘ, ਬੱਲੂ ਖ਼ਾਲਸਾ, ਬੰਟੀ ਸੰਧੂ ਤੇ ਸੁੱਖਾ ਸਿੰਘ ਆਦਿ ਹਾਜ਼ਰ ਸਨ।