
ਜਲੰਧਰ ਚ ਪਿੰਡ ਪੰਡੋਰੀ ਖਾਸ ਵਿਖੇ ਨਿਹੰਗਾਂ ਦੇ ਭੇਸ ‘ਚ ਇਕ ਘਰ ‘ਚੋਂ ਚੋਰੀ ਕਰ ਕੇ ਭੱਜੇ ਪੰਜ ਵਿਅਕਤੀਆਂ ਨੂੰ ਬਲੈਰੋ ਗੱਡੀ, ਚੋਰੀ ਦੇ ਸਾਮਾਨ ਤੇ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਡੀਐੱਸਪੀ ਨਕੋਦਰ ਸੁਖਪਾਲ ਸਿੰਘ ਨੇ ਦੱਸਿਆ ਕਿ ਪਿੰਡ ਪੰਡੋਰੀ ਵਾਸੀ ਦਲਜੀਤ ਕੌਰ ਨੇ ਪੁਲਿਸ ਨੂੰ ਰਿਪੋਰਟ ਦਰਜ ਕਰਾਈ ਸੀ ਇਕ ਸਤੰਬਰ ਨੂੰ ਜਦੋਂ ਉਹ ਘਰ ‘ਚ ਇਕੱਲੀ ਸੀ ਤਾਂ ਨਿਹੰਗਾਂ ਦੇ ਭੇਸ ‘ਚ ਪੰਜ ਵਿਅਕਤੀ ਉਸ ਦੇ ਘਰ ਆਏ ਤੇ ਘਰ ‘ਚੋਂ 13,000 ਭਾਰਤੀ ਕਰੰਸੀ, ਪੰਜ ਗ੍ਰਾਮ ਸੋਨੇ ਦੀਆਂ ਵਾਲੀਆਂ, ਇਕ ਬੱਕਰਾ, ਚਾਰ ਬੋਰੇ ਕਣਕ ਤੇ ਇਕ ਆਧਾਰ ਕਾਰਡ ਚੋਰੀ ਕਰਕੇ ਲੈ ਗਏ ਹਨ। ਇਸ ਉਪਰੰਤ ਪੁਲਿਸ ਨੇ ਮਾਮਲਾ ਦਰਜ ਕਰਦਿਆਂ ਤੁਰੰਤ ਏਐੱਸਆਈ ਰਾਜਿੰਦਰ ਪਾਲ ਸਿੰਘ ਨੇ ਮੁੱਢਲੀ ਤਬਦੀਲੀ ਅਮਲ ‘ਚ ਲਿਆਉਂਦਿਆਂ ਦੋ ਸਤੰਬਰ ਨੂੰ ਵਿਸ਼ੇਸ਼ ਮੁਖਬਰ ਦੇ ਇਤਲਾਹ ‘ਤੇ ਪੁਲਿਸ ਪਾਰਟੀ ਸਮੇਤ ਉਨਾਂ੍ਹ ਨੂੰ ਬਲੈਰੋ ਗੱਡੀ ਸਮੇਤ ਨਕੋਦਰ ਪੁਲੀ ‘ਤੇ ਕਾਬੂ ਕਰ ਲਿਆ।