
ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਿਆਂ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਦੀ ਨੀਤੀ ਅਪਣਾਈ ਗਈ ਹੈ। ਜਿਸ ਕਰਕੇ ਪੁਲਿਸ ਥਾਂ-ਥਾਂ ਤਲਾਸ਼ੀ ਆਪਰੇਸ਼ਨ ਚਲਾ ਕੇ ਨਸ਼ਾ ਅਤੇ ਨਸ਼ੇ ਦਾ ਵਪਾਰ ਕਰਨ ਵਾਲਿਆਂ ਨੂੰ ਕਾਬੂ ਕਰ ਰਹੀ ਹੈ। ਪਰ ਦੂਜੇ ਪਾਸੇ ਨਾਸ਼ਾ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ ਹੈ। ਪਹਿਲਾਂ ਤਾਂ ਨਸ਼ੇ ਵਿੱਚ ਆਦਮੀ ਹੀ ਝੂਮਦੇ ਨਜ਼ਰ ਆਉਂਦੇ ਸੀ ਪਰ ਹੁਣ ਔਰਤਾਂ ਵੀ ਨਸ਼ਾ ਵਿੱਚ ਅਜਿਹੇ ਹੀ ਕਾਰਨਾਮੇ ਕਰਦੀਆਂ ਹੋਈਆਂ ਨਜ਼ਰ ਆ ਜਾਂਦੀਆਂ ਹਨ। ਨਵਾਂ ਮਾਮਲਾ ਜੰਡਿਆਲਾ ਗੁਰੂ ਤੋਂ ਹੈ, ਜਿੱਥੋਂ ਇੱਕ ਔਰਤ ਸ਼ਰਾਬ ਪੀ ਕੇ ਸੜਕ ‘ਤੇ ਨੱਚਦੀ ਹੋਈ ਨਜ਼ਰ ਆਈ, ਜਿਸ ਦਾ ਵੀਡੀਓ ਵਾਇਰਲ ਹੋ ਗਿਆ।
7h4ebi