IndiaEntertainmentHealth

ਸਾਇਕਲ ‘ਤੇ ਬੈਠਾ ਕਾਂ ਮਜ਼ੇ ਨਾਲ ਸਿਗਰੇਟ ਦੇ ਮਾਰ ਰਿਹਾ ਸੂਟੇ, ਦੇਖੋ ਵੀਡੀਓ

Sute sitting on a bicycle smoking a cigarette with fun, watch the video

ਤੁਸੀਂ ਬਚਪਨ ਵਿੱਚ ਪਿਆਸੇ ਕਾਂ ਦੀ ਕਹਾਣੀ ਤਾਂ ਜ਼ਰੂਰ ਸੁਣੀ ਹੋਵੇਗੀ। ਉਹੀ ਕਹਾਣੀ ਜਿਸ ਵਿੱਚ ਕਾਂ ਨੂੰ ਕਾਫੀ ਪਿਆਸ ਲੱਗੀ ਹੁੰਦੀ ਹੈ। ਉਹ ਹਰ ਤਰਫ਼ ਆਪਣੇ ਲਈ ਪਾਣੀ ਦੀ ਤਲਾਸ਼ ਕਰਦਾ ਹੈ ਪਰ ਉਸ ਨੂੰ ਕਿੱਥੇ ਕੁਝ ਨਹੀਂ ਦਿਖਾਈ ਦਿੰਦਾ ਹੈ। ਫਿਰ ਅਚਾਨਕ ਉਸ ਦੀ ਨਜ਼ਰ ਇੱਕ ਘੜੇ ‘ਤੇ ਪੈਂਦੀ ਹੈ। ਜਿਸ ਵਿੱਚ ਥੋੜਾ ਪਾਣੀ ਹੁੰਦਾ ਹੈ ਪਰ ਪਾਣੀ ਤੱਕ ਕਾਂ ਦੀ ਚੁੰਝ ਨਹੀਂ ਪਹੁੰਚਦੀ ਹੈ ਅਤੇ ਫਿਰ ਉਹ ਪਾਣੀ ਪੀਣ ਦੇ ਲਈ ਆਪਣਾ ਦਿਮਾਗ ਲਗਾਉਂਦਾ ਹੈ।

ਕਾਂ ਫਿਰ ਉਸ ਵਿੱਚ ਪੱਥਰ ਪਾਉਣ ਲੱਗਦਾ ਹੈ, ਥੋੜੀ ਦੇਰ ਬਾਅਦ ਉੱਪਰ ਆ ਜਾਂਦਾ ਹੈ ਅਤੇ ਉਹ ਪਾਣੀ ਪੀ ਲੈਂਦਾ ਹੈ। ਹੁਣ ਸੋਸ਼ਲ ਮੀਡੀਆ ‘ਤੇ ਕਾਂ ਦੀ ਕਹਾਣੀ ਦਾ ਇੱਕ ਨਵਾਂ ਵਰਜ਼ਨ ਦੇਖਣ ਨੂੰ ਮਿਲਿਆ ਹੈ ਜਿਸਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।

ਸੋਸ਼ਲ ਮੀਡੀਆ ‘ਤੇ ਕਦੋਂ ਕੀ ਵਾਇਰਲ ਹੋ ਜਾਵੇ, ਇਸਦਾ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਹੈ। ਹਰ ਦਿਨ ਕਈ ਵੀਡੀਓਜ਼ ਵਾਇਰਲ ਹੁੰਦੀਆਂ ਹਨ। ਇਸ ਵਿਚਾਲੇ ਹੀ ਕਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵਾਇਰਲ ਹੋ ਰਹੇ ਵੀਡੀਓ ਵਿੱਚ ਕਾਂ ਤੁਹਾਨੂੰ ਸਾਇਕਲ ਦੀ ਸੀਟ ‘ਤੇ ਬੈਠਾ ਹੋਇਆ ਨਜ਼ਰ ਆ ਰਿਹਾ ਹੈ। ਉਸ ਦੀ ਚੁੰਝ ‘ਤੇ ਧਿਆਨ ਦਵੋਗੇ ਤਾਂ ਉਸ ਵਿੱਚ ਇੱਕ ਬਲ੍ਹਦੀ ਹੋਈ ਸਿਗਰੇਟ ਨਜ਼ਰ ਆ ਰਹੀ ਹੈ। ਇਹ ਤਾਂ ਸਾਫ਼ ਹੈ ਕਿ ਕਿਸੇ ਵਿਅਕਤੀ ਨੇ ਉਸ ਦੀ ਚੁੰਝ ਵਿੱਚ ਇਹ ਸਿਗਰੇਟ ਫਸਾਈ ਹੋਵੇਗੀ। ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਕਾਂ ਵੀ ਮਜ਼ੇ ਨਾਲ ਸਾਇਕਲ ਦੀ ਸੀਟ ‘ਤੇ ਬੈਠ ਕੇ ਸਿਗਰੇਟ ਦੇ ਕੱਸ਼ ਮਾਰਦਾ ਨਜ਼ਰ ਆ ਰਿਹਾ ਹੈ। ਵੀਡੀਓ ਇਸ ਕਾਰਨ ਹੀ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

 

Back to top button