Jalandhar

ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅਤੇ 6 ਅਧਿਕਾਰੀਆਂ ਵਿਰੁੱਧ ਧੋਖਾਧੜੀ ਦਾ ਮਾਮਲਾ FIR ਦਰਜ

A case of fraud has been registered against former Union Minister Som Prakash and 6 officials

ਤਰਨ ਤਾਰਨ ਦੀ ਸਥਾਨਕ ਥਾਣਾ ਸਿਟੀ ਪੁਲਿਸ ਨੇ ਇਕ ਸਨਅਤਕਾਰ ਦੀ ਜ਼ਬਤ ਕੀਤੀ ਮਿੱਲ ਸਸਤੇ ‘ਚ ਵੇਚਣ ਦੇ ਮਾਮਲੇ ‘ਚ ਭਾਜਪਾ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਸਮੇਤ 6 ਵਿਅਕਤੀਆਂ ਨੂੰ ਪੰਜਾਬ ਵਿੱਤ ਨਿਗਮ (ਪੀਐੱਫ਼ਸੀ) ਦੇ ਸਾਬਕਾ ਸੀਨੀਅਰ ਅਧਿਕਾਰੀਆਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ। ਇਹ ਮਾਮਲਾ 1998 ਦਾ ਹੈ, ਉਸ ਸਮੇਂ ਸੋਮ ਪ੍ਰਕਾਸ਼ ਪੰਜਾਬ ਵਿੱਤ ਨਿਗਮ ਦੇ ਸੀਨੀਅਰ ਅਧਿਕਾਰੀ ਸਨ।

 

ਇਸ ਸਬੰਧੀ ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਵਿਚ ਸੋਮ ਪ੍ਰਕਾਸ਼ ਤੋਂ ਇਲਾਵਾ ਪੀਐੱਫਸੀ ਦਾ ਸਾਬਕਾ ਡਿਪਟੀ ਮੈਨੇਜਰ ਸਤਪਾਲ ਵਾਸੀ ਜਲੰਧਰ, ਸੀਐੱਮ ਸੇਠੀ ਵਾਸੀ ਫਲੈਟ ਨੰਬਰ 440 ਸੈਕਟਰ-61 ਚੰਡੀਗੜ੍ਹ, ਸੁਧੀਰ ਕਪਿਲਾ ਸਾਬਕਾ ਜ਼ਿਲ੍ਹਾ ਮੈਨੇਜਰ ਵਾਸੀ ਰਣਜੀਤ ਐਵੇਵਿਊ ਅੰਮ੍ਰਿਤਸਰ ਅਤੇ ਐੱਸਐੱਸ ਗਰੋਵਰ ਵਾਸੀ ਗੁਰੂ ਨਾਨਕ ਐਵੇਨਿਊ ਮਜੀਠਾ ਰੋਡ ਅੰਮ੍ਰਿਤਸਰ ਅਤੇ ਏਕੇ ਧਵਨ ਵਾਸੀ ਮਕਾਨ ਨੰਬਰ 447 ਸੈਕਟਰ-4 ਪੰਚਕੂਲਾ ਹਰਿਆਣਾ ਦਾ ਨਾਮ ਸ਼ਾਮਲ ਹਨ।

ਇਹ ਮਾਮਲਾ ਇੰਗਲੈਂਡ ਰਹਿੰਦੇ ਸਨਅਤਕਾਰ ਹਰਪਾਲ ਸਿੰਘ ਵਾਸੀ ਨਿਊ ਅੰਤਰਯਾਮੀ ਕਲੋਨੀ, ਅੰਮ੍ਰਿਤਸਰ ਵੱਲੋਂ ਡੀਜੀਪੀ ਪੰਜਾਬ ਨੂੰ ਕੀਤੀ ਸ਼ਿਕਾਇਤ ਦੇ ਆਧਾਰ ‘ਤੇ ਜ਼ਿਲ੍ਹਾ ਪੁਲਿਸ ਨੇ ਦਰਜ ਕੀਤਾ ਹੈ। ਉਸ ਨੇ ਤਰਨ ਤਾਰਨ-ਅੰਮ੍ਰਿਤਸਰ ਸੜਕ ‘ਤੇ ਦੋਬੁਰਜੀ ਪਿੰਡ ਵਿਚ ਪੰਜਾਬ ਓਵਰਸੀਜ਼ ਰਾਈਸ ਮਿੱਲ ਲਗਾਉਣ ਲਈ ਪੀੱਐਫ਼ਸੀ ਤੋਂ 70.30 ਲੱਖ ਰੁਪਏ ਦਾ ਕਰਜ਼ਾ ਮਨਜ਼ੂਰ ਕਰਵਾ ਕੇ 12 ਕਨਾਲ ਵਿਚ ਆਪਣੀ ਫੈਕਟਰੀ ਲਗਵਾਈ ਸੀ।

Back to top button