Punjab
ਸਾਬਕਾ ਕੌਂਸਲਰ ਤੇ ਭਾਜਪਾ ਆਗੂ ਸਮੇਤ 5 ਵਿਅਕਤੀਆਂ ਨੂੰ ਜੂਆ ਖੇਡਦਿਆਂ ਕੀਤਾ ਗ੍ਰਿਫ਼ਤਾਰ
ਸਾਬਕਾ ਕੌਂਸਲਰ ਤੇ ਭਾਜਪਾ ਆਗੂ ਸਮੇਤ 5 ਵਿਅਕਤੀਆਂ ਨੂੰ ਜੂਆ ਖੇਡਦਿਆਂ ਕੀਤਾ ਗ੍ਰਿਫ਼ਤਾਰ
ਪੁਲਿਸ ਨੇ ਸਾਬਕਾ ਕੌਂਸਲਰ ਤੇ ਭਾਜਪਾ ਆਗੂ ਸਮੇਤ ਪੰਜ ਵਿਅਕਤੀਆਂ ਨੂੰ ਜੂਆ ਖੇਡਦਿਆਂ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਖ਼ਿਲਾਫ਼ ਥਾਣਾ ਕੋਤਵਾਲੀ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਕੋਤਵਾਲੀ ਮੁਖੀ ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮਾਰਕਲ ਕਾਲੋਨੀ ਵਿਖੇ ਇਕ ਖਾਲੀ ਪਲਾਟ ਵਿਚ ਕੁਝ ਵਿਅਕਤੀ ਜੂਆ ਖੇਡ ਰਹੇ ਹਨ। ਏਐੱਸਆਈ ਜਰਨੈਲ ਸਿੰਘ ਨੇ ਪੁਲਿਸ ਟੀਮ ਸਮੇਤ ਮੌਕੇ ਤੇ ਛਾਪਾ ਮਾਰ ਕੇ ਪੰਜ ਵਿਅਕਤੀਆਂ ਨੂੰ ਜੂਆ ਖੇਡਦਿਆਂ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸਾਬਕਾ ਕੌਂਸਲਰ ਹਰੀਸ਼ ਕਪੂਰ, ਸੁਨੀਲ ਕੁਮਾਰ, ਗੁਲਸ਼ਨ, ਨਰੇਸ਼ ਗੋਇਲ ਤੇ ਸਸ਼ੀ ਭੂਸ਼ਣ ਵਜੋਂ ਹੋਈ ਹੈ।