
ਲੋਕ ਸਭਾ ਹਲਕਾ ਫ਼ਰੀਦਕੋਟ (ਰਾਖਵਾਂ) ਤੋਂ ਸਾਬਕਾ ਜ਼ਿਲ੍ਹਾ ਸੈਸ਼ਨ ਜੱਜ ਕਰਨੈਲ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ | ਇਸ ਦੀ ਸ਼ੁਰੂਆਤ ਤੂੜੀ ਸਿਲਕਾ ਯੂਨੀਅਨ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਲੱਡੂ ਵੰਡ ਕੇ ਕੀਤੀ | ਇਸ ਮੌਕੇ ਕਰਨੈਲ ਸਿੰਘ ਨੇ ਦੱਸਿਆ ਕਿ ਰਿਵਾਇਤੀ ਪਾਰਟੀਆਂ ਨੇ ਹੁਣ ਤੱਕ ਫ਼ਰੀਦਕੋਟ ਲੋਕ ਸਭਾ ਹਲਕਾ (ਰਾਖਵਾਂ) ਤੋਂ ਸਥਾਨਕ ਉਮੀਦਵਾਰ ਚੋਣ ਮੈਦਾਨ ‘ਚ ਨਹੀਂ ਉਤਾਰਿਆ ਜਿਸ ਕਰਕੇ ਬਾਹਰੀ ਉਮੀਦਵਾਰਾਂ ਨੇ ਜਿੱਤ ਤੋਂ ਬਾਅਦ ਫ਼ਰੀਦਕੋਟ ਹਲਕੇ ਨੂੰ ਅਣਗੌਲਿਆ ਹੀ ਕਰੀ ਰੱਖਿਆ | ਉਨ੍ਹਾਂ ਕਿਹਾ ਕਿ ਉਹ ਹਲਕੇ ਦੇ ਜੱਦੀ ਨਿਵਾਸੀ ਹਨ | ਇਸ ਕਰਕੇ ਜੇਕਰ ਹਲਕੇ ਦੇ ਲੋਕਾਂ ਨੇ ਸਫ਼ਲਤਾ ਬਖ਼ਸ਼ੀ ਤਾਂ ਉਹ ਫ਼ਰੀਦਕੋਟ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇਣਗੇ | ਇਸ ਮੌਕੇ ਜਗਰੂਪ ਸਿੰਘ ਪ੍ਰਧਾਨ, ਰਾਮ ਸਿੰਘ, ਪਤਾਪ ਸਿੰਘ, ਦਵਿੰਦਰ ਸਿੰਘ, ਪਰਮਜੀਤ ਸਿੰਘ ਆਦਿ ਤੋਂ ਇਲਾਵਾ ਤੂੜੀ ਸਿਲਕਾ ਯੂਨੀਅਨ ਦੇ ਸਮੂਹ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ