
ਸਾਬਕਾ ਫੌਜੀ ਨੇ, ਜਿਸ ਨੇ ਪੈਟਰੋਲ ਦੀਆਂ ਵੱਧਦੀਆਂ ਨਿੱਤ ਦਿਨ ਕੀਮਤਾਂ ਤੋਂ ਨਿਜਾਤ ਦਿਵਾਉਣ ਲਈ ਇੱਕ ਨਵੀਂ ਖੋਜ ਕੀਤੀ ਹੈ। ਇਸ ਸਾਬਕਾ ਗੁਰਸ਼ਰਨ ਸਿੰਘ ਨੇ ਬਿਨਾਂ ਪੈਟਰੋਲ ਤੋਂ ਮੋਟਰਸਾਈਕਲ ਚਲਾ ਕੇ ਵਿਖਾ ਦਿੱਤਾ ਹੈ।
ਇਸ ਮਿਹਨਤੀ ਨੌਜਵਾਨ ਨੇ ਬਿਨਾਂ ਪੈਟਰੋਲ ਤੋਂ ਚੱਲਣ ਵਾਲਾ ਮੋਟਰਸਾਈਕਲ ਬਣਾ ਕੇ ਪੈਟਰੋਲ ਦੀਆਂ ਕੀਮਤਾਂ ਦਾ ਬਦਲ ਕੱਢ ਦਿੱਤਾ ਹੈ, ਗੁਰਸ਼ਰਨ ਸਿੰਘ ਨੇ ਦੱਸਿਆ ਕਿ ਉਸ ਨੇ ਇਹ ਮੋਟਰਸਾਈਕਲ ਸਿਰਫ਼ 3 ਮਹੀਨਿਆਂ ਦੇ ਅੰਦਰ ਅੰਦਰ ਪੁਰਾਣੇ ਸਾਮਾਨ ਨਾਲ ਤਿਆਰ ਕੀਤਾ ਹੈ।
ਗੁਰਸ਼ਰਨ ਸਿੰਘ ਨੇ ਦੱਸਿਆ ਕਿ ਪਹਿਲਾਂ ਉਹ ਫੌਜ ਦੀ ਨੌਕਰੀ ਕਰਦਾ ਸੀ, ਜਿਸ ਤੋਂ ਸੇਵਾਮੁਕਤ ਹੋਣ ਪਿੱਛੋਂ ਉਸ ਨੇ ਖੇਤੀਬਾੜੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਸ ਨੂੰ ਅਕਸਰ ਘਰ ਦੇ ਕੰਮਾਂ ਲਈ ਬਾਜ਼ਾਰ ਆਉਣ ਜਾਣ ਵਿੱਚ ਦਿੱਕਤ ਮੋਟਰਸਾਈਕਲ ‘ਤੇ ਜਾਣਾ ਪੈਂਦਾ ਸੀ ਅਤੇ ਇਸ ਵਿੱਚ ਉਸ ਦਾ ਲਗਭਗ 200 ਰੁਪਇਆ ਫੂਕਿਆ ਜਾਂਦਾ ਸੀ, ਜਿਸ ਦਾ ਉਸ ਨੇ ਹੱਲ ਕੱਢਣ ਬਾਰੇ ਸੋਚਿਆ।
ਸਾਬਕਾ ਫੌਜੀ ਨੇ ਨੇ ਦੱਸਿਆ ਕਿ ਇਸ ਹੱਲ ਲਈ ਉਸ ਨੇ ਘਰੇਲੂ ਇੱਕ ਹੋਰ ਮੋਟਰਸਾਈਕਲ ਬਣਾਉਣ ਦਾ ਫੈਸਲਾ ਕੀਤਾ, ਜਿਸ ਦਾ ਖਰਚਾ ਬਿਲਕੁਲ ਨਾ ਦੇ ਬਰਾਬਰ ਹੋਵੇ ਅਤੇ ਸਾਧਾਰਨ ਮੋਟਰਸਾਈਕਲ ਨਾਲੋਂ ਤਾਕਤ ਵਿੱਚ ਵੀ ਜਿ਼ਆਦਾ ਹੋਵੇ। ਉਸ ਨੇ ਦੱਸਿਆ ਕਿ ਅਖੀਰ ਉਸ ਨੇ 3 ਮਹੀਨਿਆਂ ਦੀ ਸਖਤ ਮਿਹਨਤ ਤੋਂ ਬਾਅਦ ਇਸ ਵਿੱਚ ਸਫਲਤਾ ਵੀ ਹਾਸਲ ਕੀਤੀ।
ਗੁਰਸ਼ਰਨ ਸਿੰਘ ਨੇ ਦੱਸਿਆ ਕਿ ਉਸ ਦਾ ਮੁੰਡਾ ਸਿੱਧੂ ਮੂਸੇਵਾਲਾ ਦਾ ਬਹੁਤ ਵੱਡਾ ਪ੍ਰਸ਼ਸੰਕ ਹੈ, ਜਿਸ ਦੀ ਮੌਤ ਤੋਂ ਬਾਅਦ ਉਸ ਨੂੰ ਵੱਡਾ ਵੱਡਾ ਸਦਮਾ ਲੱਗਿਆ ਸੀ।