ਸਾਬਕਾ MLA ,ਉਸ ਦੇ ਭਰਾ ਅਤੇ ਹੋਰਨਾ ਦੇ ਗੈਰ ਜਮਾਨਤੀ ਵਰੰਟ ਜਾਰੀ
ਸਾਬਕਾ MLA ,ਉਸ ਦੇ ਭਰਾ ਅਤੇ ਹੋਰਨਾ ਦੇ ਗੈਰ ਜਮਾਨਤੀ ਵਰੰਟ ਜਾਰੀ


ਅਕਾਲੀ -ਭਾਜਪਾ ਸਰਕਾਰ ਸਮੇ ਵਿਧਾਇਕ ਅਤੇ ਵਜੀਰੀ ਦਾ ਸੁੱਖ ਭੋਗ ਚੁੱਕੇ ਦਲਬਦਲੂ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ , ਉਸ ਦੇ ਭਰਾ ਰਣਜੀਤ ਸਿੰਘ ਅਤੇ ਇੱਕ ਸਾਥੀ ਹਰਜੀਤ ਸਿੰਘ ਦੇ ਮਾਣਯੋਗ ਮਿਸ ਰਮਨਦੀਪ ਕੌਰ ਜੁਡੀਸ਼ੀਅਲ ਮੈਜਿਸਟਰੇਟ ਬਾਬਾ ਬਕਾਲਾ ਸਾਹਿਬ ਵੱਲੋ ਗਿਰਫਤਾਰੀ ਵਰੰਟ (ਗੈਰ ਜਮਾਨਤੀ ਵਰੰਟ) ਜਾਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ

ਪ੍ਰਾਪਤ ਜਾਣਕਾਰੀ ਅਨੁਸਾਰ ਅਕਾਲੀ ਸਰਕਾਰ ਦੇ ਸਮੇ ਮਿਤੀ 18-9-2015 ਨੂੰ ਪੁਲਿਸ ਥਾਣਾ ਖਿਲਚੀਆ ਵੱਲੋ ਇੱਕ ਗੈਰ ਰਿਹਾਸਤੀ ਕੇਸ ਵਿੱਚ ਉਤਪੰਨ ਹੋਏ ਝਗੜੇ ਤੋ ਬਾਅਦ ਉਸ ਸਮੇ ਦੇ ਅਕਾਲੀ ਵਿਧਾਇਕ ਮਨਜੀਤ ਸਿੰਘ ਮੰਨ੍ਹਾ , ਰਣਜੀਤ ਸਿੰਘ ਦੋਵੇ ਪੁੱਤਰਾਨ ਮਹਿੰਦਰ ਸਿੰਘ , ਹਰਜੀਤ ਸਿੰਘ ਪੁੱਤਰ ਸੁੱਚਾ ਸਿੰਘ ਸਾਰੇ ਵਾਸੀਆਨ ਮੀਆਵਿੰਡ , ਮਨਜੀਤ ਸਿੰਘ ਮੰਨ੍ਹਾ ਦੇ ਪੀ.ਏ ਹਰਪ੍ਰੀਤ ਸਿੰਘ ਪੁੱਤਰ ਝੰਡਾ ਸਿੰਘ ਵਾਸੀ ਖੱਖ ਅਤੇ ਬਲਦੇਵ ਸਿੰਘ ਪੁੱਤਰ ਚਰਨ ਸਿੰਘ ਵਾਸੀ ਪਿੰਡ ਭੋਰਸ਼ੀ ਰਾਜਪੂਤਾ ਨੇ ਆਪਣੀ ਹੀ ਪਾਰਟੀ ਦੇ ਸਰਗਰਮ ਵਰਕਰ ਪੂਰਨ ਸਿੰਘ ਪੁੱਤਰ ਚੂੜ ਸਿੰਘ ਵਾਸੀ ਖਿਲਚੀਆ ਨੂੰ ਬੁਰੀ ਤਰਾ ਮਾਰ ਕੁਟਾਈ ਕੀਤੀ ਅਤੇ ਆਪਣੇ ਤੇਜਧਾਰ ਹਥਿਆਰਾ ਨਾਲ ਸੱਟਾ ਮਾਰੀਆ । ਉਕਤ ਦੋਸ਼ੀਆਨ ਨੇ ਪੂਰਨ ਸਿੰਘ ਦੀ ਪੱਗ ਉਤਾਰ ਦਿੱਤੀ ਅਤੇ ਉਸ ਦੇ ਕੇਸਾ ਅਤੇ ਦਾਹੜੀ ਦੀ ਬੇਅਦਬੀ ਵੀ ਕੀਤੀ ਵਿਧਾਇਕ ਅਤੇ ਇਸ ਦੇ ਸਾਥੀਆ ਦੇ ਅੱਤਿਆਚਾਰ ਤੋ ਪੀੜਤ ਪੂਰਨ ਸਿੰਘ ਦੇ ਲੜਕੇ ਨੇ ਇਸ ਘਟਨਾ ਸਬੰਧੀ ਪੁਲਿਸ ਥਾਣਾ ਇਤਲਾਹ ਦਿੱਤੀ ਅਤੇ ਸੱਟਾ ਸਬੰਧੀ ਮੈਡੀਕਲ ਕਰਵਾਉਣ ਲਈ ਪੁਲਿਸ ਡਾਕਟ ਦੀ ਮੰਗ ਕੀਤੀ ਪਰ ਉਸ ਸਮੇ ਦੋਸ਼ੀ ਦੇ ਮਾਜੂਦਾ ਵਿਧਾਇਕ ਹੋਣ ਪੁਲਿਸ ਨੇ ਪੂਰਨ ਸਿੰਘ ਦੀ ਕੋਈ ਗੱਲ ਨਹੀ ਸੁਣੀ । ਪੀੜਤ ਦੇ ਲੜਕੇ ਨੇ ਇਸ ਸਬੰਧੀ ਪੰਜਾਬ ਪੁਲਿਸ ਦੇ ਹੈਲਪ ਲਾਇਨ ਨੰਬਰ 181 ਤੇ ਸ਼ਕਾਇਤ ਵੀ ਕੀਤੀ ਜਿਸ ਦਾ ਨੰਬਰ ਏ.ਐਮ.ਆਰ -ਆਰ ਆਰ 814229 ਮਿਤੀ 18-9-2015 ਹੈ । ਹਰਦੀਪ ਸਿੰਘ ਨੇ ਪੂਰਨ ਸਿੰਘ ਨੂੰ ਗੁਰੁ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਦਾਖਿਲ ਕਰਵਾਇਆ ਜਿੱਥੇ ਉਸ ਦਾ ਇਲਾਜ ਹੋਇਆ ਅਤੇ ਡਾਕਟਰ ਸਾਹਿਬ ਨੇ ਪੂਰਨ ਸਿੰਘ ਦੀ ਮੈਡੀਕਲ ਲੀਗਲ ਬਣਾ ਕੇ ਪੁਲਿਸ ਥਾਣਾ ਖਿਲਚੀਆ ਭੇਜੀ ।ਪੀੜਤ ਨੇ ਇਸ ਮਾਮਲੇ ਸਬੰਧੀ ਉੱਚ ਪੁਲਿਸ ਅਧਿਕਾਰੀਆ ਨੂੰ ਇਤਲਾਹ ਦਿੱਤੀ ਪਰ ਦੋਸ਼ੀਆਨ ਦੀ ਰਾਜਨੀਤਿਕ ਪਹੁੰਚ ਕਾਰਨ ਪੁਲਿਸ ਨੇ ਦੋਸ਼ੀਆਨ ਖਿਲ਼ਾਫ ਕੋਈ ਵੀ ਕਾਨੂੰਨੀ ਕਾਰਵਈ ਨਹੀ ਕੀਤੀ ।ਜਿਸ ਤੇ ਪੀੜਤ ਪੂਰਨ ਸਿੰਘ ਨੇ ਵਕੀਲ ਵੀ.ਕੇ ਜਸਵਾਲ ਰਾਹੀ ਜੁਡੀਸ਼ੀਅਲ ਮੈਜਿਸਟਰੇਟ ਬਾਬਾ ਬਕਾਲਾ ਸਾਹਿਬ ਜੀ ਦੀ ਅਦਾਲਤ ਵਿੱਚ 156 (3) ਸੀ.ਆਰ.ਪੀ ਸੀ ਤਹਿਤ ਸ਼ਕਾਇਤ ਦਰਜ ਕੀਤੀ ਕਿ ਦੋਸ਼ੀਆਨ ਖਿਲ਼ਾਫ ਮੁਕੰਦਮਾ ਦਰਜ ਕਰਨ ਲਈ ਪੁਲਿਸ ਥਾਣਾ ਖਿਲ਼ਚੀਆ ਨੂੰ ਹਦਾਇਤ ਕੀਤੀ ਜਾਵੇ ਪਰ ਜੱਜ ਸਹਿਬਾਨ ਨੇ ਇਸ ਸ਼ਕਾਇਤ ਨੂੰ ਇਤਸਗਾਸਾ ਵਿੱਚ ਬਦਲ ਲਿਆ ।ਇਸ ਇਤਸਗਾਸੇ ਵਿੱਚ ਜੱਜ ਸਾਹਿਬਾਨ ਨੇ ਕੁੱਲ 9 ਗਵਾਹਾ ਜਿਸ ਵਿੱਚ ਸ਼ਕਾਇਤ ਕਰਤਾ , ਮੌਕੇ ਦੇ ਗਵਾਹਾ , ਡਾਕਟਰੀ ਰਿਪੋਰਟ ਸਬੰਧੀ ਡਾਕਟਰਾ , ਪੁਲਿਸ ਨੂੰ ਕੀਤੀਆ ਸ਼ਕਾਇਤਾ ਸਬੰਧੀ ਸਰਕਾਰੀ ਗਵਾਹਾ ਦੇ ਬਿਆਨ ਕਲਮਬੰਦ ਕਰਨ ਤੋ ਬਾਅਦ ਵਕੀਲ ਵੀ.ਕੇ ਜਸਵਾਲ ਦੀਆ ਦਲੀਲਾ ਨਾਲ ਸਹਿਮਤ ਹੁੰਦਿਆ ਹੋਇਆ ਮਾਣਯੋਗ ਸ੍ਰੀ ਰੰਜੀਵਪਾਲ ਸਿੰਘ ਚੀਮਾ ਜੁਡੀਸ਼ੀਅਲ ਮੈਜਿਸਟਰੇਟ ਬਾਬਾ ਬਕਾਲਾ ਸਾਹਿਬ ਵੱਲੋ ਮਿਤੀ 12-7-2019 ਨੂੰ ਸਾਰੇ ਦੋਸ਼ੀਆ ਨੂੰ ਧਾਰਾ 326,324,323,341,148,149 ਤਹਿਤ ਸੰਮਨ ਜਾਰੀ ਕਰਕੇ ਸਾਰੇ ਦੋਸ਼ੀਆਨ ਨੂੰ ਮਿਤੀ 8-8-2019 ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਹੁਕਮ ਜਾਰੀ ਕੀਤੇ । ਇਸ ਕੇਸ ਵਿੱਚ ਮਨਜੀਤ ਸਿੰਘ ਮੰਨਾ ਦਾ ਨਿਜੀ ਸਹਾਇਕ ਹਰਪ੍ਰੀਤ ਸਿੰਘ ਅਤੇ ਬਲਦੇਵ ਸਿੰਘ ਵਕੀਲ ਮਨਿੰਦਰਜੀਤ ਸਿੰਘ ਗਹਿਰੀ ਰਾਹੀ ਪੇਸ਼ ਹੋ ਗਏ ਪਰ ਬਾਕੀ ਦੋਸ਼ੀਆਨ ਨੇ ਆਪਣੇ ਕਾਨੂੰਨੀ ਦਾਅ ਪੇਜ ਖੇਡਦਿਆ ਮਾਮਲੇ ਨੂੰ ਅੱਜ ਤੱਕ ਲਟਕਾਈ ਰੱਖਿਆ ਰਹੇ ਅਤੇ ਅਦਾਲਤ ਦੇ ਹੁਕਮਾ ਨੂੰ ਟਿੱਚ ਜਾਣਦਿਆ ਅਦਾਲਤ ਵਿੱਚ ਪੇਸ਼ ਨਹੀ ਹੋਏ । ਜਿਸ ਤੇ ਮਾਣਯੋਗ ਜੱਜ ਸਾਹਿਬਾਨ ਮਿਸ ਰਮਨਦੀਪ ਕੌਰ ਜੁਡੀਸ਼ੀਅਲ ਮੈਜਿਸਟਰੇਟ ਬਾਬਾ ਬਕਾਲਾ ਨੇ ਮਿਤੀ 29-5-2025 ਨੂੰ ਪੁਲਿਸ ਨੂੰ ਦੋਸ਼ੀਆਨ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ , ਉਸ ਦੇ ਭਰਾ ਰਣਜੀਤ ਸਿੰਘ ਅਤੇ ਇੱਕ ਸਾਥੀ ਹਰਜੀਤ ਸਿੰਘ ਦੇ ਗਿਰਫਤਾਰੀ ਵਰੰਟ ਜਾਰੀ ਕਰਕੇ ਮਿਤੀ 12-6-2025 ਨੂੰ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਹਨ
