ਪਰਲ ਗਰੁੱਪ ਦੇ ਪ੍ਰੋਮੋਟਰ ਨਿਰਮਲ ਸਿੰਘ ਭੰਗੂ ਨਾਲ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ 3.5 ਕਰੋੜ ਰੁਪਏ ਦੀ ਠੱਗੀ ਮਾਰ ਲਈ। ਪੁਲਿਸ ਨੇ ਇਸ ਮਾਮਲੇ ਵਿਚ 6 ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ ਤੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਪੁਲਿਸ ਨੈ ਦੱਸਿਆ ਕਿ ਸ਼ਿੰਦਰ ਸਿੰਘ ਵਾਸੀ ਲੁਧਿਆਣਾ ਤੋਂ ਸ਼ਿਕਾਇਤ ਮਿਲੀ ਕਿ ਉਸਦੇ ਅੰਕਲ ਨਿਰਮਲ ਸਿੰਘ ਭੰਗੂ ਪਹਿਲਾਂ ਤਿਹਾੜ ਜੇਲ੍ਹ ਤੇ ਫਿਰ ਬਠਿੰਡਾ ਜੇਲ੍ਹ ਵਿਚ ਬੰਦ ਹਨ। ਉਥੇ ਉਹਨਾਂ ਦੀ ਮੁਲਾਕਾਤ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨਾਲ ਹੋਈ ਜਿਸਨੇ ਦੱਸਿਆ ਕਿ ਉਸਦੇ ਸਰਕਾਰ ਵਿਚ ਕਾਫੀ ਲਿੰਕ ਹਨ ਤੇ ਉਹ ਆਪ ਵੀ ਕਈ ਚਿੱਟ ਫੰਡ ਕੇਸਾਂ ਵਿਚ ਸ਼ਾਮਲ ਸੀ ਤੇ ਜ਼ਮਾਨਤ ’ਤੇ ਬਾਹਰ ਹੈ। ਜੇਕਰ ਨਿਰਮਲ ਸਿੰਘ ਭੰਗੂ ਉਹਨਾਂ ਨੂੰ 5 ਕਰੋੜ ਰੁਪਏ ਦੇਣ ਤਾਂ ਉਹ ਉਹਨਾਂ ਦੀ ਵੀ ਸਾਰੇ ਕੇਸਾਂ ਵਿਚ ਜ਼ਮਾਨਤ ਕਰਵਾ ਸਕਦਾ ਹੈ। ਨਿਰਮਲ ਸਿੰਘ ਭੰਗੂ ਨੇ 3.5 ਕਰੋੜ ਰੁਪਏ ਐਡਵਾਂਸ ਤੇ 1.5 ਕਰੋੜ ਰੁਪਏ ਕੰਮ ਹੋਣ ਤੋਂ ਬਾਅਦ ਦੇਣ ਦਾ ਇਕਰਾਰ ਕੀਤਾ।
(ਜਰੂਰੀ ਸੂਚਨਾ : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 9815700974 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ, ਫਿਰ WhatsApp group: https://chat.whatsapp.com/