
ਕਿਸਾਨਾਂ ਵੱਲੋਂ ਹਾਈਵੇ ਜਾਮ ਕਰਨ ਦੇ ਐਲਾਨ ਤੋਂ ਬਾਅਦ ਫਗਵਾੜਾ ਪੁਲਸ ਨੇ ਟਰੈਫਿਕ ਨੂੰ ਡਾਇਵਰਟ ਕਰ ਕੇ ਰੂਟ ਪਲਾਨ ਜਾਰੀ ਕਰ ਦਿੱਤਾ ਹੈ। ਪਲਾਨ ਅਨੁਸਾਰ ਲੁਧਿਆਣਾ-ਦਿੱਲੀ ਜਾਣ ਵਾਲੇ ਹੈਵੀ ਵ੍ਹੀਕਲਜ਼ ਨੂੰ ਮੇਹਟਾਂ ਬਾਈਪਾਸ ਚੌਕ ਤੋਂ ਮੇਹਲੀ ਬਾਈਪਾਸ ਡਾਇਵਰਟ ਕੀਤਾ ਗਿਆ, ਉਥੇ ਹੀ ਲੁਧਿਆਣਾ-ਦਿੱਲੀ ਜਾਣ ਵਾਲੇ ਲਾਈਟ ਵਾਹਨਾਂ ਨੂੰ ਮੇਹਟਾਂ ਬਾਈਪਾਸ ਚੌਕ ਤੋਂ ਮੇਹਲੀ ਬਾਈਪਾਸ ਅਤੇ ਬਸਰਾ ਪੈਲੇਸ ਤੋਂ ਖੋਥੜਾਂ ਰੋਡ ਟੂ ਅਰਬਨ ਅਸਟੇਟ ਵੱਲ ਡਾਇਵਰਟ ਕੀਤਾ ਗਿਆ ਹੈ।
ਇਸੇ ਤਰ੍ਹਾਂ ਲੁਧਿਆਣਾ ਤੋਂ ਜਲੰਧਰ/ਅੰਮ੍ਰਿਤਸਰ ਜਾਣ ਵਾਲੇ ਹੈਵੀ ਵ੍ਹੀਕਲਜ਼ ਫਿਲੌਰ ਤੋਂ ਜੰਡਿਆਲਾ-ਨਕੋਦਰ-ਜਲੰਧਰ ਅਤੇ ਲਾਈਟ ਵ੍ਹੀਕਲਜ਼ ਮੌਲੀ ਤੋਂ ਪੰਡਵਾ-ਹਦੀਆਬਾਦ-ਐੱਲ. ਪੀ. ਯੂ.-ਚਹੇੜੂ ਹੋ ਕੇ ਨਿਕਲਣਗੇ। ਨਕੋਦਰ ਤੋਂ ਫਗਵਾੜਾ ਅਤੇ ਹੁਸ਼ਿਆਰਪੁਰ ਜਾਣ ਵਾਲਿਆਂ ਨੂੰ ਹਦੀਆਬਾਦ-ਐੱਲ. ਪੀ. ਯੂ.-ਚਹੇੜੂ ਮਾਰਗ ‘ਤੇ ਡਾਇਵਰਟ ਕੀਤਾ ਗਿਆ ਹੈ।