
ਅਕਾਲੀ ਦਲ ਅੰਮ੍ਰਿਤਸਰਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੂੰ ਉਸ ਵੇਲੇ ਵੱਡਾ ਝਟਕਾ ਲਗਿਆ ਜਦੋਂ ਉਨ੍ਹਾਂ ਦੇ ਕਰੀਬ 34 ਸਾਲ ਪੁਰਾਣੇ ਸਾਥੀ ਜਸਕਰਨ ਸਿੰਘ ਕਾਹਨ ਸਿੰਘਵਾਲਾ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ।
ਅਸਤੀਫਾ ਦੇਣ ਮਗਰੋਂ ਜਸਕਰਨ ਸਿੰਘ ਨੇ ਕਿਹਾ ਕਿ ਇਸ ਵੇਲੇ ਪਾਰਟੀ ‘ਚ ਸਭ ਕੁੱਝ ਠੀਕ ਨਹੀਂ ਚੱਲ ਰਿਹਾ।
ਜਸਕਰਨ ਨੇ ਅੱਗੇ ਕਿਹਾ ਕਿ ਉਸ ਦੀ ਪੋਤੀ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਅਤੇ ਇਸੇ ਵਿਚਾਲੇ ਜਦੋਂ ਪਰਿਵਾਰ ‘ਤੇ ਜਦੋਂ ਦੁੱਖਾਂ ਦਾ ਪਹਾੜ ਟੁੱਟਿਆ ਹੋਇਆ ਸੀ ਤਾਂ ਉਸੇ ਵੇਲੇ ਹੀ ਪਾਰਟੀ ਉਸ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ। ਜਿਸ ਤੋਂ ਦੁਖੀ ਹੋ ਕੇ ਪਰਿਵਾਰ ਨਾਲ ਸਲਾਹ ਕਰਨ ਤੋਂ ਬਾਅਦ ਉਸ ਦੇ ਵੱਲੋਂ ਇਹ ਅਸਤੀਫਾ ਦੇ ਦਿੱਤਾ ਗਿਆ ਹੈ।
ਜਸਕਰਨ ਸਿੰਘ ਨੇ ਦੋਸ਼ ਲਾਏ ਕਿ ਇਸ ਵੇਲੇ ਪਾਰਟੀ ‘ਚ ਪੁਰਾਣੇ ਲੀਡਰਾਂ ਦੀ ਕਦਰ ਨਹੀਂ ਹੋ ਰਹੀ।