ਸਿਹਤ ਵਿਭਾਗ ਨੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਸੀਖਾਂ ਪਿੱਛੇ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਤਿੰਨ ਮਹੀਨਿਆਂ ‘ਚ ਖੁਰਾਕੀ ਪਦਾਰਥਾਂ ਦੇ ਸੈਂਪਲ ਅਸੁਰੱਖਿਅਤ ਪਾਏ ਜਾਣ ‘ਤੇ ਸੀਜੇਐੱਮ ਦੀ ਅਦਾਲਤ ਨੇ ਤਿੰਨ ਲੋਕਾਂ ਨੂੰ ਤਿੰਨ-ਤਿੰਨ ਮਹੀਨੇ ਦੀ ਸਜ਼ਾ ਤੇ 10-10 ਹਜ਼ਾਰ ਰੁਪਏ ਜੁਰਮਾਨਾ ਕਰਨ ਦਾ ਫ਼ੈਸਲਾ ਸੁਣਾਇਆ ਹੈ। ਇਨ੍ਹਾਂ ‘ਚੋਂ ਦੋ ਤਰ੍ਹਾਂ ਦੀਆਂ ਮਠਿਆਈਆਂ ‘ਚ ਕੀੜੇ ਵੀ ਨਿਕਲੇ ਸਨ।
ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਾਲ ਜੂਨ ਮਹੀਨੇ ਤੋਂ ਹੁਣ ਤਕ ਮਠਿਆਈਆਂ ਦੇ ਸੈਂਪਲ ਫੇਲ੍ਹ ਹੋਣ ‘ਤੇ ਤਿੰਨ ਲੋਕਾਂ ਨੂੰ ਸਜ਼ਾ ਸੁਣਾਈ ਗਈ ਹੈ। 6 ਨਵੰਬਰ 2015 ਨੂੰ ਸਿਹਤ ਵਿਭਾਗ ਦੀ ਟੀਮ ਨੇ ਸ਼ਾਹਕੋਟ ਦੇ ਆਪੀ ਮੁਹੱਲਾ ‘ਚ ਰਹਿਣ ਵਾਲੇ ਰਾਜੂ ਪੁੱਤਰ ਗੰਗਾ ਸਾਹਨੀ ਦੀ ਮਠਿਆਈਆਂ ਦੀ ਵਰਕਸ਼ਾਪ ‘ਚੋਂ ਬੇਸਣ-ਬਰਫੀ ਦਾ ਸੈਂਪਲ ਭਰਿਆ। ਜਾਂਚ ‘ਚ ਸੈਂਪਲ ਚਾਂਦੀ ਦੀ ਬਜਾਏ ਐਲੂਮੀਨੀਅਮ ਦਾ ਵਰਕ ਨਿਕਲਣ ‘ਤੇ ਅਸੁਰੱਖਿਅਤ ਪਾਇਆ ਗਿਆ ਸੀ। ਇਸ ਮਾਮਲੇ ‘ਚ ਸੀਜੇਐੱਮ ਦੀ ਅਦਾਲਤ ਨੇ ਇਸ ਨੂੰ ਤਿੰਨ ਮਹੀਨਿਆਂ ਦੀ ਸਜ਼ਾ ਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਾ ਫ਼ੈਸਲਾ ਸੁਣਾਇਆ ਹੈ। ਇਕ ਹੋਰ ਮਾਮਲੇ ‘ਚ ਸਿਹਤ ਵਿਭਾਗ ਵੱਲੋਂ ਗ੍ਰੈਂਡ ਸਵੀਟਸ ਐਂਡ ਬੇਕਰੀ ਅਰਬਨ ਅਸਟੇਟ ਤੋਂ 20 ਅਕਤੂਬਰ 2016 ਨੂੰ ਚਮਚਮ ਦੇ ਸੈਂਪਲ ਭਰੇ ਸਨ। ਜਾਂਚ ‘ਚ ਚਮਚਮ ‘ਚ ਮਰਿਆ ਹੋਇਆ ਕੀੜਾ ਨਿਕਲਿਆ ਸੀ। ਸੀਜੇਐੱਮ ਦੀ ਅਦਾਲਤ ਨੇ ਇਸ ਮਾਮਲੇ ‘ਚ ਪਰਮਜੀਤ ਸਿੰਘ ਪੁੱਤਰ ਗੁਰਮੁਖ ਸਿੰਘ ਨੂੰ ਤਿੰਨ ਮਹੀਨੇ ਦੀ ਸਜ਼ਾ ਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਾ ਫ਼ੈਸਲਾ ਸੁਣਾਇਆ। ਇਕ ਹੋਰ ਮਾਮਲੇ ‘ਚ ਸਿਹਤ ਵਿਭਾਗ ਨੇ 2016 ‘ਚ ਗੁਰੂ ਨਾਨਕਪੁਰਾ ਵੈਸਟ ‘ਚ ਗੁਰੂ ਨਾਨਕ ਸਵੀਟਸ ਤੋਂ ਲੱਡੂ ਦਾ ਸੈਂਪਲ ਭਰਿਆ ਸੀ। ਲੱਡੂ ਦੇ ਸੈਂਪਲ ਦੀ ਜਾਂਚ ‘ਚ ਵੀ ਮਰਿਆ ਹੋਇਆ ਕੀੜਾ ਨਿਕਲਿਆ ਸੀ। ਇਸ ਤੋਂ ਬਾਅਦ ਸਿਹਤ ਵਿਭਾਗ ਨੇ ਅਦਾਲਤ ‘ਚ ਕੇਸ ਦਰਜ ਕੀਤਾ ਤੇ ਸੀਜੇਐੱਮ ਦੀ ਅਦਾਲਤ ‘ਚ ਇਸ ਮਾਮਲੇ ‘ਚ ਗੁਰਦੀਪ ਸਿੰਘ ਨੂੰ ਤਿੰਨ ਮਹੀਨਿਆਂ ਦੀ ਸਜ਼ਾ ਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਾ ਫ਼ੈਸਲਾ ਸੁਣਾਇਆ।
[url=https://pint77.com]In Etsy, Shopify Pinterest+SEO + artificial intelligence give high sales results[/url]