Punjab
ਸਿੰਗਰ ਗੁਲਾਬ ਸਿੱਧੂ ਦੇ ਸ਼ੋਅ ‘ਤੇ ਬਾਊਂਸਰਾਂ ‘ਤੇ ਬਜ਼ੁਰਗ ਕਿਸਾਨ ਦੀ ਪੱਗ ਦੀ ਕੀਤੀ ਬੇਅਦਬੀ, ਦੇਖੋ ਵੀਡੀਓ
An old farmer's turban was disrespected by bouncers on singer Gulab Sidhu's show, watch the video

ਪੰਜਾਬ ਦੇ ਖੰਨਾ ਦੇ ਲਲਹੇੜੀ ਰੋਡ ‘ਤੇ ਦੁਸ਼ਹਿਰੇ ਦੇ ਪ੍ਰਗਰਾਮ ‘ਤੇ ਜ਼ਬਰਦਸਤ ਹੰਗਾਮਾਂ ਹੋ ਗਿਆ, ਜਿੱਥੇ ਪੰਜਾਬੀ ਸਿੰਗਰ ਗੁਲਾਬ ਸਿੱਧੂ ਨੂੰ ਸ਼ੋਅ ਵਿਚਕਾਰ ਹੀ ਰੋਕਣਾ ਪਿਆ। ਜਾਣਕਾਰੀ ਅਨੁਸਾਰ ਸਿੰਗਰ ਦੇ ਬਾਊਂਸਰਾਂ ਨੇ ਕਿਸਾਨ ਤੇ ਉਸਦੇ ਪੁੱਤਰ ਨੂੰ ਸਟੇਜ਼ ਤੋ ਚੜ੍ਹਣ ਤੋਂ ਰੋਕਿਆ। ਕਿਸਾਨ ਤੇ ਉਸਦੇ ਪੱਤਰ ਨੇ ਦੱਸਿਆ ਕਿ ਉਹ ਇਸ ਜ਼ਮੀਨ ਦੇ ਮਾਲਕ ਹਨ ਤਾਂ ਬਾਊਂਸਰਾਂ ਨੇ ਉਨ੍ਹਾਂ ਨੂੰ ਧੱਕੇ ਮਾਰ ਕੇ ਸਟੇਜ਼ ਤੋਂ ਉਤਾਰ ਦਿੱਤਾ, ਇਸ ਦੌਰਾਨ ਬਜ਼ੁਰਗ ਕਿਸਾਨ ਦੀ ਪੱਗ ਵੀ ਉੱਤਰ ਗਈ, ਜਿਸ ਤੋਂ ਬਾਅਦ ਵਿਵਾਦ ਹੋਰ ਵੱਧ ਗਿਆ।
ਇਸ ਘਟਨਾ ਤੋਂ ਬਾਅਦ ਕਿਸਾਨ ਦੇ ਸਾਥੀ ਟ੍ਰੈਕਟਰ ਲੈ ਕੇ ਸਟੇਜ਼ ਕੋਲ ਪਹੁੰਚ ਗਏ, ਜਿਸ ਤੋਂ ਬਾਅਦ ਸਿੰਗਰ ਗੁਲਾਬ ਸਿੱਧੂ ਨੂੰ ਸ਼ੋਅ ਰੋਕਣਾ ਪਿਆ। ਇਸ ਤੋਂ ਬਾਅਦ ਹਾਲਾਤ ਬਿਗੜਦੇ ਦੇਖ ਗੁਲਾਬ ਸਿੱਧੂ ਨੂੰ ਸ਼ੋਅ ਛੱਡ ਕੇ ਜਾਣਾ ਪਿਆ, ਇਸ ਦੌਰਾਨ ਸਿੰਗਰ ਨੂੰ ਆਪਣੀਆਂ ਗੱਡੀਆਂ ਛੱਡ ਕੇ ਭੱਜਣਾ ਪਿਆ।