Jalandhar
ਸਿੱਖ ਤਾਲਮੇਲ ਕਮੇਟੀ ਵਲੋਂ ਸਿੱਖਾਂ ਨੂੰ ਘਰੋਂ ਕੱਢਕੇ ਮਾਰਨ ਦੀ ਧਮਕੀ ਦੇਣ ਵਾਲੇ ‘ਤੇ ਤੁਰੰਤ FIR ਕਰਕੇ ਗ੍ਰਿਫਤਾਰ ਕਰਨ ਦੀ ਮੰਗ
ਸਿੱਖਾਂ ਨੂੰ ਘਰੋਂ ਕੱਢਕੇ ਮਾਰਨ ਦੀ ਧਮਕੀ ਦੇਣ ਵਾਲੇ ਨੂੰ ਤੁਰੰਤ ਗ੍ਰਿਫਤਾਰ ਕਰੋ:-ਸਿੱਖ ਤਾਲਮੇਲ ਕਮੇਟੀ*
ਜਲੰਧਰ / ਚਾਹਲ
ਅੰਮ੍ਰਿਤਸਰ ਵਿੱਚ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਰਾਹੁਲ ਨਾਮ ਦਾ ਵਿਅਕਤੀ ਸ਼ਰ੍ਹੇਆਮ ਮੀਡੀਆ ਉੱਤੇ ਅਤੇ ਸੋਸ਼ਲ ਮੀਡੀਆ ਤੇ ਸ਼ਰੇਆਮ ਸਿੱਖਾਂ ਨੂੰ ਘਰੋਂ ਕੱਢ ਕੇ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਨੂੰ 48 ਘੰਟੇ ਬੀਤ ਜਾਣ ਤੋਂ ਬਾਅਦ ਵੀ ਨਾ ਤਾਂ ਉਸ ਵਿਅਕਤੀ ਤੇ ਕੋਈ Fir ਹੋਈ ਹੈ ਤੇ ਨਾ ਹੀ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਗੁਰਵਿੰਦਰ ਸਿੰਘ ਨਾਗੀ, ਗੁਰਿੰਦਰ ਸਿੰਘ ਸਿੱਧੂ,ਹਰਵਿੰਦਰ ਸਿੰਘ ਚਿਟਕਾਰਾ ਤੇ ਵਿੱਕੀ ਸਿੰਘ ਖ਼ਾਲਸਾ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਹੈ। ਇਹ ਵਿਅਕਤੀ ਸ਼ਰ੍ਹੇਆਮ ਧਮਕੀਆਂ ਦੇ ਰਿਹਾ ਹੈ ਪਰ ਸਰਕਾਰ ਦੇ ਸਿਰ ਤੇ ਕੋਈ ਜੂੰ ਤੱਕ ਨਹੀਂ ਸਰਕ ਰਹੀ, ਕਿ ਆਮ ਆਦਮੀ ਦੀ ਸਰਕਾਰ ਸਿੱਖਾਂ ਦਾ ਕਤਲੇਆਮ ਹੋਵੇ ਇਹ ਉਡੀਕ ਰਹੀ ਹੈ??? ਜਾਂ ਸਿੱਖਾਂ ਲਈ ਹੋਰ ਤੇ ਬਹਗਿਣਤੀਆਂ ਲਈ ਕਾਨੂੰਨ ਹੋਰ ਹੈ। ਅਸੀਂ ਸਰਕਾਰ ਨੂੰ ਚਿਤਾਵਨੀ ਦੇਣਾ ਚਾਹੁੰਦੇ ਹਾਂ ਤੁਰੰਤ ਰਾਹੁੁਲ ਨਾਮ ਦੇ ਵਿਅਕਤੀ ਤੇ ਕਾਰਵਾਈ ਕਰੋ ਨਹੀਂ ਤਾਂ ਜਲੰਧਰ ਦੀਆਂ ਸਿੱਖ ਜਥੇਬੰਦੀਆਂ,ਦਲਿਤ ਜਥੇਬੰਦੀਆਂ ਤੇ ਹੋਰ ਘੱਟ ਗਿਣਤੀ ਭਾਈਚਾਰਾ ਜਲਦੀ ਹੀ ਕੋਈ ਸਖ਼ਤ ਕਾਰਵਾਈ ਕਰਨ ਲਈ ਮਜਬੂਰ ਹੋਣਗੇ ਅਸੀਂ ਪੰਜਾਬ ਦੀਆਂ ਸਮੁੱਚੀਆਂ ਇਨਸਾਫ਼ਪਸੰਦ ਤਾਕਤਾਂ ਨੂੰ ਅਪੀਲ ਕੀਤੀ ਕਰਦੇ ਹਾਂ ਕਿ ਤੁਰੰਤ ਇਸ ਮੁੰਡੇ ਤੇ ਕਾਰਵਾਈ ਦੀ ਆਵਾਜ਼ ਬੁਲੰਦ ਕਰਨ।ਉਕਤ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਕਿ ਉਹ ਸਭ ਗੱਲਾਂ ਤੋਂ ਬਿਆਨ ਹਟਾ ਕੇ ਇਸ ਮੁੱਦੇ ਤੇ ਸਖ਼ਤ ਸਟੈਂਡ ਲੈਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੁਰੰਤ ਇਸ ਵਿਅਕਤੀ ਖਿਲਾਫ ਕਾਰਵਾਈ ਕਰਵਾਉਣ ਲਈ ਕਹਿਣ,ਅਸੀਂ ਪੰਜਾਬੀ ਇਹੋ ਜਿਹੀ ਜ਼ਹਿਰੀਲੀ ਬੋਲਬਾਣੀ ਕਿਸੇ ਕੀਮਤ ਤੇ ਵੀ ਬਰਦਾਸ਼ਤ ਨਹੀਂ ਕਰਾਂਗੇ। ਇਸ ਮੌਕੇ ਤੇ ਹਰਪ੍ਰੀਤ ਸਿੰਘ ਸੋਨੂੰ,ਸੰਨੀ ਸਿੰਘ ਉਬਰਾਏ,ਗੁਰਜੀਤ ਸਿੰਘ ਸਤਨਾਮੀਆ,ਹਰਪਾਲ ਸਿੰਘ ਪਾਲੀ ਚੱਢਾ,ਪਰਮਿੰਦਰ ਸਿੰਘ ਟਕਰ,ਬਾਵਾ ਖਰਬੰਦਾ,ਲਖਬੀਰ ਸਿੰਘ ਲਕੀ,ਗੁੁਰਦੀਪ ਸਿੰਘ ਲੱਕੀ,ਮਨਮਿੰਦਰ ਸਿੰਘ ਭਾਟੀਆ,ਹਰਪ੍ਰੀਤ ਸਿੰਘ ਰੋਬਿਨ,ਅਮਨਦੀਪ ਸਿੰਘ ਬੱਗਾ,ਪ੍ਰਬਜੋਤ ਸਿੰਘ ਖਾਲਸਾ,ਜਤਿੰਦਰ ਸਿੰਘ ਕੋਹਲੀ,ਹਰਜੀਤ ਸਿੰਘ ਬਾਬਾ,ਸਰਬਜੀਤ ਸਿੰਘ ਕਾਲੜਾ,ਅਰਵਿੰਦਰ ਸਿੰਘ ਬਬਲੂ, ਬਲਜੀਤ ਸਿੰਘ ਸੰਟੀ,ਸਵਰਨ ਸਿੰਘ ਚੱਢਾ,ਰਾਜਪਾਲ ਸਿੰਘ,ਤਜਿੰਦਰ ਸਿੰਘ ਸੰਤ ਨਗਰ,ਅਵਤਾਰ ਸਿੰਘ ਮੀਤ ਆਦਿ ਹਾਜਰ ਸਨ।
This site was… how do you say it? Relevant!! Finally I’ve found something that helped me.
Thanks a lot!
Visit my blog: lottery defeated software free