PunjabWorld

ਸਿੱਖ ‘ਤੇ ਰਵਿਦਾਸੀਆ ਭਾਈਚਾਰੇ ‘ਤੇ PHd ਕਰ ਰਹੀ ਪਹਿਲੀ ਵਿਦੇਸ਼ੀ ਮੁਟਿਆਰ

ਪੰਜਾਬ ਦਾ ਸ਼ਾਇਦ ਹੀ ਕੋਈ ਅਜਿਹਾ ਪਿੰਡ ਜਾਂ ਸ਼ਹਿਰ ਹੋਵੇ ਜਿੱਥੋਂ ਦੇ ਨੌਜਵਾਨ ਇਟਲੀ ਦੀ ਧਰਤੀ ‘ਤੇ ਨਿਵੇਕਲੀਆਂ ਪੈੜਾਂ ਪਾਉਣ ਨਾ ਆਏ ਹੋਣ। ਇਟਲੀ ਭਾਰਤੀਆਂ ਦਾ ਮਹਿਬੂਬ ਦੇਸ਼ ਹੋਣ ਕਾਰਨ ਭਾਰਤੀ ਲੋਕ ਇੱਥੋ ਦੀ ਸਿਆਸਤ ਦਾ ਹੁਲੀਆ ਬਦਲਣ ਲਈ ਵੀ ਪੱਬਾਂ ਭਾਰ ਨਜ਼ਰੀਂ ਆ ਰਹੇ ਹਨ, ਜਿਸ ਕਾਰਨ ਇਟਾਲੀਅਨ ਲੋਕ ਜਿੱਥੇ ਭਾਰਤੀ ਸੱਭਿਆਚਾਰ ਦੇ ਮੁਰੀਦ ਹੋ ਰਹੇ ਹਨ ਉੱਥੇ ਭਾਰਤੀ ਖਾਸਕਰ ਸਿੱਖ ਪੰਜਾਬੀਆਂ ਨੂੰ ਸਮਝਣ ਲਈ ਵਿਸ਼ੇਸ਼ ਦਿਲਚਸਪੀ ਲੈ ਰਹੇ ਹਨ।

ਇਸ ਦੀ ਸ਼ੁਰੂਆਤ ਇਟਾਲੀਅਨ ਮੁਟਿਆਰ ਅੰਨਾ ਮਰੀਆ ਲਾਊਦੀਨੀ ਨੇ ਆਪਣੀ ਪੀ.ਐਚ. ਡੀ. ਦੀ ਪੜ੍ਹਾਈ ਨਾਲ ਕਰਕੇ ਨਵੀਂ ਸੋਚ ਦਾ ਆਗਾਜ਼ ਕੀਤਾ ਹੈ। ਅੰਨਾ ਮਰੀਆ ਲਾਊਦੀਨੀ ਯੂਰਪੀਅਨ ਯੂਨੀਵਰਸਿਟੀ ਇੰਸਟੀਚਿਊਟ ਫਿਰੈਂਸੇ ਤੋਂ ਪੀ. ਐਚ. ਡੀ. ਦੀ ਪੜ੍ਹਾਈ ਭਾਰਤੀ ਸਿੱਖ ਅਤੇ ਰਵਿਦਾਸੀਆ ਕਮਿਊਨਿਟੀ ‘ਤੇ ਕਰ ਰਹੀ ਹੈ।

ਆਪਣੀ ਪੜ੍ਹਾਈ ਨੂੰ ਮੁਕੰਮਲ ਕਰਨ ਲਈ ਲਾਸੀਓ ਸੂਬੇ ਦੇ ਸਿੱਖ ਤੇ ਰਵਿਦਾਸੀਆ ਸਮਾਜ ਸਬੰਧੀ ਡੂੰਘਾਈ ਨਾਲ ਜਾਣਨ ਲਈ ਪਿਛਲੇ 6 ਮਹੀਨਿਆਂ ਤੋਂ ਪੰਜਾਬੀ ਵੀ ਸਿੱਖ ਰਹੀ ਹੈ, ਜਿਸ ਵਿੱਚ ਉਹ ਕਾਫ਼ੀ ਹੱਦ ਤੱਕ ਕਾਮਯਾਬ ਵੀ ਹੋ ਗਈ ਹੈ। ਪੰਜਾਬੀ ਲਿਖ ਤੇ ਪੜ੍ਹ ਲੈਂਦੀ ਅੰਨਾ ਲਾਸੀਓ ਸੂਬੇ ਦੇ ਗੁਰਦੁਆਰਾ ਸਾਹਿਬ ਸਿੰਘ ਸਭਾ ਤੇ ਸ੍ਰੀ ਗੁਰੂ ਰਵਿਦਾਸ ਟੈਂਪਲ ਵਿੱਚ ਜਾ ਕੇ ਸੰਗਤਾਂ ਨਾਲ ਪੰਜਾਬੀ ਵਿੱਚ ਸਰਲਤਾ ਨਾਲ ਗੱਲ ਕਰ ਸਕਦੀ ਹੈ।

ਹੋਣਹਾਰ ਅੰਨਾ ਮਰੀਆ ਲਾਊਦੀਨੀ ਨੇ ਪ੍ਰੈੱਸ ਨੂੰ ਆਪਣੀ ਪੜ੍ਹਾਈ ਦੇ ਵਿਸ਼ੇ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਪੂਰੇ ਯੂਰਪ ਵਿੱਚ ਭਾਰਤੀਆਂ ਦੀ ਵੱਡੀ ਤਦਾਦ ਹੈ ਜਿਸ ਲਈ ਉਸ ਨੇ ਉਚੇਚੇ ਤੌਰ ‘ਤੇ ਆਪਣੀ ਪੀ. ਐਚ. ਡੀ. ਲਈ ਸਿੱਖ ਤੇ ਰਵਿਦਾਸੀਆ ਭਾਈਚਾਰੇ ਨੂੰ ਚੁਣਿਆ।

Leave a Reply

Your email address will not be published.

Back to top button