ਭਾਰਤੀ ਸਿੱਖ ਨੌਜਵਾਨ ਨੇ ਕੈਨੇਡੀਅਨ ਆਰਮੀ ’ਚ ਭਰਤੀ ਹੋਣ ਵਾਲੇ ਪਹਿਲੇ ਇੰਮੀਗ੍ਰਾਂਟ ਹੋਣ ਦਾ ਮਾਣ ਹਾਸਲ ਕੀਤਾ ਹੈ। ਇਸ ਪ੍ਰਾਪਤੀ ਨਾਲ ਗੁਰਦਾਸਪੁਰ ਦੇ ਪਿੰਡ ਦਾਖਲਾ ਵਾਸੀ ਰਾਜਬੀਰ ਸਿੰਘ ਨੇ ਨਾ ਸਿਰਫ ਆਪਣੇ ਮਾਪਿਆਂ, ਪਿੰਡ ਤੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ
ਰਾਜਬੀਰ ਸਿੰਘ ਦੇ ਪਿਤਾ ਹਰਜੀਤ ਸਿੰਘ ਜੋ ਕਿ ਇਸ ਵੇਲੇ ਕੈਨੇਡਾ ਦੇ ਅਲਬਰਟਾ ਸੂਬੇ ਦੀ ਰਾਜਧਾਨੀ ਐਡਮਿੰਟਨ ’ਚ ਹੀ ਰਹਿ ਰਹੇ ਹਨ, ਨੇ ਦੱਸਿਆ ਕਿ ਉਹ 2018 ’ਚ ਪੰਜਾਬ ਪੁਲਿਸ ਦੀ ਨੌਕਰੀ ਛੱਡ ਕੇ ਕੈਨੇਡਾ ਚਲੇ ਗਏ ਸਨ ਅਤੇ ਰਾਜਬੀਰ ਸਿੰਘ ਵੀ ਉਨ੍ਹਾਂ ਦੇ ਨਾਲ ਹੀ ਕੈਨੇਡਾ ਆ ਗਿਆ ਸੀ। ਉਸ ਵੇਲੇ ਉਹ ਭਾਰਤ ’ਚ 11ਵੀਂ ਜਮਾਤ ਦੀ ਪੜ੍ਹਾਈ ਕਰਦਾ ਸੀ। ਇੱਥੇ ਆ ਕੇ ਰਾਜਬੀਰ ਸਿੰਘ ਨੂੰ 2019 ’ਚ ਸਕੂਲ ’ਚ ਦਾਖਲ ਦਿਵਾਇਆ। ਪਹਿਲਾਂ ਉਨ੍ਹਾਂ ਨੂੰ ਲੱਗਦਾ ਸੀ ਕਿ ਭਾਰਤ ਦੀ ਕੈਨੇਡਾ ਦੀ ਪੜ੍ਹਾਈ ’ਚ ਜ਼ਮੀਨ-ਅਸਮਾਨ ਦਾ ਅੰਤਰ ਹੋਣ ਕਰ ਕੇ ਉਨ੍ਹਾਂ ਦੇ ਪੁੱਤਰ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਪਰ ਰਾਜਬੀਰ ਨੇ ਉਥੋਂ ਦੀ ਸਿੱਖਿਆ ਪ੍ਰਣਾਲੀ ਤੇ ਸਿਲੇਬਸ ਨੂੰ ਆਸਾਨੀ ਨਾਲ ਸਮਝ ਲਿਆ ਅਤੇ ਵਧੀਆ ਢੰਗ ਨਾਲ ਪੜ੍ਹਾਈ ਕਰਨ ਲੱਗਾ।
ਰਾਜਬੀਰ ਸਿੰਘ ਜੋ ਕਿ ਸੁਰੱਖਿਆ ਫੋਰਸ ’ਚ ਭਰਤੀ ਹੋਣ ਦਾ ਚਾਹਵਾਨ ਸੀ, ਨੇ ਇਸ ਮੌਕੇ ਦਾ ਲਾਭ ਲਿਆ ਅਤੇ ਮਿਹਨਤ ਤੇ ਪੜ੍ਹਾਈ ਦੇ ਦਮ ’ਤੇ ਕੈਨੇਡੀਅਨ ਆਰਮੀ ’ਚ ਭਰਤੀ ਹੋਣ ਲਈ ਲਿਖਤੀ ਤੇ ਸਰੀਰਕ ਪ੍ਰੀਖਿਆ ਪਾਸ ਕਰ ਲਈ।