ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਧਿਰਾਂ ਦੇ ਇਕੱਠੇ ਹੋਣ ‘ਤੇ ਆਪਣੇ ਅੰਦਾਜ਼ ਵਿੱਚ ਤੰਜ ਕਸਿਆ ਹੈ। ਮਾਨ ਨੇ ਇਸ ਮੌਕੇ ਇੱਕਠੇ ਹੋਏ ਸਿਆਸੀ ਵਿਰੋਧੀਆਂ ਨੂੰ ਇੱਕੋ ਥਾਲੀ ਦੇ ਚੱਟੇ-ਵੱਟੇ ਕਹਿ ਦਿੱਤਾ ਹੈ। ਦੱਸ ਦਈਏ ਕਿ ਬੀਤੇ ਦਿਨੀਂ ਜਲੰਧਰ ਵਿੱਚ ਹੋਏ ਸਮਾਗਮ ਵਿੱਚ ਪੰਜਾਬ ਦੀਆਂ ਸਾਰੀਆਂ ਵੱਡੀਆਂ ਧਿਰਾਂ ਇੱਕ ਹੋ ਗਈਆਂ ਸਨ। ਇਸ ਵਿੱਚ ਬਿਕਰਮ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਵੀ ਜੱਫੀ ਦੀ ਸਭ ਤੋਂ ਵੱਧ ਚਰਚਾ ਹੋਈ ਹੈ।
ਮੁੱਖ ਮੰਤਰੀ ਮਾਨ ਨੇ ਟਵੀਟ ਕਰਦਿਆਂ ਕਿਹਾ, ਜਦੋਂ …ਜਨਰਲ ਡਾਇਰਾਂ ਨੂੰ ਰੋਟੀਆਂ ਖਵਾਉਣ ਵਾਲੇ, ਧਾਰਮਿਕ ਅਸਥਾਨਾਂ ਤੇ ਟੈਂਕ ਚੜਾਉਣ ਵਾਲੇ, ਗੁਰੂ ਸਾਹਿਬ ਜੀ ਦੀਆਂ ਬੇਅਦਬੀਆਂ ਕਰਾਉਣ ਵਾਲੇ, ਦੇਸ਼ ਨੂੰ ਧਰਮ ਦੇ ਨਾਮ ਤੇ ਲੜਾਉਣ ਵਾਲੇ, ਕਿਸਾਨ ਵਿਰੋਧੀ ਕਾਨੂੰਨ ਬਣਾਉਣ ਵਾਲੇ, ਸਮਗਲਰਾਂ ਨੂੰ ਗੱਡੀਆਂ ਚ ਬਿਠਾਉਣ ਵਾਲੇ, ਗੱਲ ਗੱਲ ਤੇ ਤਾਲ਼ੀ ਠੁਕਵਾਉਣ ਵਾਲੇ,ਸ਼ਹੀਦਾਂ ਦੀਆਂ ਯਾਦਗਾਰਾਂ ਚੋਂ ਪੈਸੇ ਕਮਾਉਣ ਵਾਲੇ, ਹੋਵਣ ਸਾਰੇ ਕੱਠੇ, ਇਹਨੂੰ ਕਹਿੰਦੇ ਆ“ ਇੱਕੋ ਥਾਲ਼ੀ ਦੇ ਚੱਟੇ-ਵੱਟੇ
ਮਾਨ ਦੇ ਵਾਰ ‘ਤੇ ਮਜੀਠੀਆ ਦਾ ਪਲਟਵਾਰ, ਕਿਹਾ-ਸ਼ਰਾਬ ਨਾਲ ਰੱਜ ਕੇ ਤਖ਼ਤਾਂ ‘ਤੇ ਜਾਣ ਵਾਲੇ…ਗੁਰੂ ਘਰਾਂ ‘ਤੇ ਧਾਰਾ 144 ਲਵਾਉਣ ਵਾਲੇ
ਮਜੀਠੀਆ ਨੇ ਟਵੀਟ ਕਰਦਿਆਂ ਕਿਹਾ, ਜਦੋਂ…..ਸ਼ਰਾਬ ਨਾਲ ਰੱਜ ਕੇ ਤਖ਼ਤਾਂ ਤੇ ਜਾਣ ਵਾਲੇ, ਸ਼ਹੀਦਾਂ ਦੀਆਂ ਯਾਦਗਾਰਾਂ ਤੇ ਸਿਆਸਤ ਨੂੰ ਚਮਕਾਉਣ ਵਾਲੇ, ਦਰਬਾਰ ਸਾਹਿਬ ਦੇ ਹਮਲੇ ਲਈ ਜਿਮੇਵਾਰ ਪਰਿਵਾਰ ਨੂੰ ਜੱਫੀਆਂ ਪਾਉਣ ਵਾਲੇ, ਗੁਰੂ ਘਰਾਂ ਤੇ ਧਾਰਾ 144 ਲਵਾਉਣ ਵਾਲੇ, ਟੱਲੀ ਹੋ ਕੇ ਜਹਾਜ਼ ‘ਚੋ ਕੱਡੇ ਜਾਣ ਵਾਲੇ, ਮਾਂ ਦੀ ਝੂਠੀ ਸੌਂਹ ਖਾਣ ਵਾਲੇ, ਆਪਣੇ ਬੱਚਿਆਂ ਨੂੰ ਨਾ ਅਪਣਾਉਣ ਵਾਲੇ, ਸਿੱਖ ਨੌਜਵਾਨਾਂ ਤੇ NSA ਲਵਾਉਣ ਵਾਲੇ, ਸੁਰੱਖਿਆ ਵਾਪਿਸ ਲੈ ਕੇ ਸਿੱਧੂ ਮੂਸੇਵਾਲੇ ਨੂੰ ਮਰਾਉਣ ਵਾਲੇ, ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਉਣ ਵਾਲੇ, ਗੋਲਡੀ ਬਰਾੜ ਤੇ BMW ਦਾ ਝੂਠ ਫੈਲਾਉਣ ਵਾਲੇ, ਸ਼ਹੀਦ ਭਗਤ ਸਿੰਘ ਦੀ ਥਾਂ ਆਪਣੀਆਂ ਤਸਵੀਰਾਂ ਲਗਾਉਣ ਵਾਲੇ, SYL ਰਾਹੀ ਹਰਿਆਣਾ ਨੂੰ ਪਾਣੀ ਦੀਆਂ ਗਰੰਟੀਆਂ ਦੁਆਉਣ ਵਾਲੇ, ਪੰਜਾਬ ਨੂੰ ਦਿੱਲੀ ਦੇ ਰਿਮੋਟ ਤੇ ਚਲਾਉਣ ਵਾਲੇ ,ਪੰਜਾਬ ਸਿਰ 45000ਕਰੋੜ ਦਾ ਕਰਜ਼ਾ ਚੜਾਉਣ ਵਾਲੇ, ਜੇਲ੍ਹਾਂ ਚ ਬੈਠਿਆਂ ਨੂੰ ਚੇਅਰਮੈਨ ਲਾਉਣ ਵਾਲੇ, ਕਟਾਰੂਚੱਕ ਦੀ ਸੋਚ ਨੂੰ ਚਮਕਾਉਣ ਵਾਲੇ, ਬੱਚਿਆਂ ਦੀਆਂ ਝੂਠੀਆਂ ਸੌਹਾਂ ਖਾਣ ਵਾਲੇ, ਸ਼ਰਾਬ ਨਾਲ ਰੱਜ ਟਵੀਟ ਕਰਕੇ Sunday ਮਨਾਉਣ ਵਾਲੇ।