
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਰਿਲੀਜ਼ ਹੋਇਆ ਨਵਾਂ ਗਾਣਾ ‘ਵਾਰ’ ਕੁਝ ਹੀ ਮਿੰਟਾਂ ਵਿਚ ਮਿਲੀਅਨਜ਼ ਵਿਊਜ਼ ਨੂੰ ਪਾਰ ਕਰ ਗਿਆ । ਮਹਾਰਾਜਾ ਰਣਜੀਤ ਸਿੰਘ ਦੇ ਮਹਾਨ ਜਰਨੈਲ ਹਰੀ ਸਿੰਘ ਨਲੂਆ ਦੀ ਸ਼ਖਸੀਅਤ ਤੇ ਪ੍ਰਾਪਤੀਆਂ ਨੂੰ ਬਿਆਨ ਕਰਦਾ ਇਹ ਗੀਤ ਸਾਰੇ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਸਿੱਧੂ ਮੂਸੇਵਾਲਾ ਦੇ ਇਸ ਗੀਤ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਮੁਗਲਾਂ ਤੇ ਅਫਗਾਨਾਂ ਨਾਲ ਹੋਈਆਂ ਜੰਗਾਂ ਵਿਚ ਸਿੱਖ ਜਗਤ ਦੇ ਮਹਾਨ ਜਰਨੈਲ ਹਰੀ ਸਿੰਘ ਨਲੂਆ ਦੀ ਬਹਾਦੁਰੀ ਨੂੰ ਦਰਸਾਇਆ ਗਿਆ ਹੈ। ਇਹ ਗੀਤ ਸੁਣਨ ਵਾਲੇ ਨੂੰ ਧੁਰ ਅੰਦਰ ਤੱਕ ਹਲੂਣ ਕੇ ਰੱਖ ਦਿੰਦਾ ਹੈ। ਇਹ ਗੀਤ ਸੁਣਨ ਵਾਲੇ ਦੀ ਰੂਹ ਨੂੰ ਕੰਬਣੀ ਛੇੜ ਦਿੰਦਾ ਹੈ। ਇਸ ਗੀਤ ਵਿਚ ਇਤਿਹਾਸ ਦੇ ਪੰਨੇ ਫਰੋਲਦਿਆਂ ਹਰੀ ਸਿੰਘ ਨਲੂਆ ਦੀ ਅਦੁੱਤੀ ਸ਼ਖਸੀਅਤ ਨੂੰ ਪੇਸ਼ ਕੀਤਾ ਗਿਆ ਹੈ।